Site icon Geo Punjab

2022 ਅੰਮ੍ਰਿਤਸਰ ਜ਼ਿਲ੍ਹੇ ਦੇ 20 ਵਿਦਿਆਰਥੀ ਸਟੇਟ ਮੈਰਿਟ ਸੂਚੀ ਵਿੱਚ ਸ਼ਾਮਲ – ਪੰਜਾਬੀ ਨਿਊਜ਼ ਪੋਰਟਲ


ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਜ਼ਿਲ੍ਹੇ ਦੇ 20 ਵਿਦਿਆਰਥੀ ਸਟੇਟ ਮੈਰਿਟ ਸੂਚੀ ਵਿੱਚ ਆਏ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਹਨ।

ਜ਼ਿਲ੍ਹੇ ਵਿੱਚ 28151 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 27953 ਵਿਦਿਆਰਥੀ ਪਾਸ ਹੋਏ ਹਨ। ਜ਼ਿਲ੍ਹੇ ਦਾ ਨਤੀਜਾ 99.3 ਫੀਸਦੀ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੇਂਟ ਕਬੀਰ ਪਬਲਿਕ ਸਕੂਲ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਜ਼ਿਲੇ ‘ਚੋਂ ਪਹਿਲਾ ਆਇਆ ਹੈ ਅਤੇ ਸਟੇਟ ਮੈਰਿਟ ਸੂਚੀ ‘ਚ ਛੇਵਾਂ ਸਥਾਨ ਹਾਸਲ ਕੀਤਾ ਹੈ |
ਉਸ ਨੇ 650 ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ ਜੋ ਕਿ 98.15 ਫੀਸਦੀ ਹੈ।




Exit mobile version