Site icon Geo Punjab

ਹਰਸਿਮਰਤ ਕੌਰ ਬਾਦਲ ਨਹੀਂ ਲੜਨਗੇ 2022 ਦੀਆਂ ਚੋਣਾਂ – ਸੁਖਬੀਰ ਸਿੰਘ ਬਾਦਲ

ਹਰਸਿਮਰਤ ਕੌਰ ਬਾਦਲ ਨਹੀਂ ਲੜਨਗੇ 2022 ਦੀਆਂ ਚੋਣਾਂ – ਸੁਖਬੀਰ ਸਿੰਘ ਬਾਦਲ
https://geopunjab.com/wp-content/uploads/2021/11/trim_f741f898-2da5-41c2-87bd-8b73968842ff.mp4

ਜਿਵੇਂ ਜਿਵੇਂ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਉਵੇਂ ਹੀ ਸਿਆਸੀ ਸਰਗਰਮੀਆਂ ਵੀ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਉੱਥੇ ਹੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾ ਸ਼੍ਰੋਮਣੀ ਅਕਾਲੀ ਦਲ ਸਬ ਤੋਂ ਵੱਧ ਐਕਟਿਵ ਪਾਰਟੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ 88 ਸੀਟਾਂ ਦੇ ਕਰੀਬ ਉਮੀਦਵਾਰ ਐਲਾਨੇ ਜਾ ਚੁਕੇ ਹਨ। ਅੱਜ ਜਦੋ ਚੰਡੀਗੜ੍ਹ ਵਿਚੇ ਸੁਖਬੀਰ ਬਾਦਲ ਨੂੰ ਇਕ ਪ੍ਰੈਸ ਵਾਰਤਾ ਵਿੱਚ ਪੁੱਛਿਆ ਗਿਆ ਕਿ ਪਰਿਵਾਰ ਵਿੱਚੋ ਹਰਸਿਮਰਤ ਕੌਰ ਤੇ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ ਵਿੱਚ ਉਤਰਨਗੇ ਜਾਂ ਨਹੀਂ ਤਾਂ ਸੁਖਬੀਰ ਬਾਦਲ ਨੇ ਜਵਾਬ ਦਿੱਤਾ ਕੇ ਹਰਸਿਮਰਤ ਕੌਰ ਬਾਦਲ ਚੋਣ ਨਹੀਂ ਲੜਨਗੇ , ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਚੋਣ ਲੜਾਂਗੇ ਜਾਂ ਨਹੀਂ ਇਹ ਪਾਰਟੀ ਰੱਲ ਕੇ ਸਲਾਹ ਕਰੇਗੀ। ਇਸ ਤੇ ਵਿਰੋਧੀਆਂ ਨੇ ਵੀ ਆਪਣੀ ਪ੍ਰਤੀਕ੍ਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ 3 ਕਾਲੇ ਕਾਨੂੰਨਾਂ ਨੂੰ ਪਾਸ ਕਰਨ ਵੇਲੇ ਸਰਕਾਰ ਦਾ ਸਾਥ ਦਿੱਤਾ ਸੀ , ਇਸ ਲਈ ਹੁਣ ਉਹ ਚੋਣ ਮੈਦਾਨ ਵਿਚ ਉਤਰਨ ਤੋ ਡਰ ਰਹੇ ਹਨ।

Exit mobile version