Site icon Geo Punjab

ਸੁਖਬੀਰ ਬਾਦਲ ⋆ D5 News


ਚੰਡੀਗੜ੍ਹ: ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਿੱਚ ਭਾਗ ਲੈਚ ਲਈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਪਹੁੰਚ ਗਏ ਹਨ। ਇਸ ਸਮੇਂ ਇਹ ਕੌਸਮ ਮੀਟਿੰਗ ਅੰਮ੍ਰਿਤਸਰ ਚੱਲ ਰਹੀ ਹੈ। ਸੂਤਰਾਂ ਮੁਤਾਬਕ ਸੀ.ਐਮ ਮਾਨ ਨੇ ਇਸ ਮੀਟਿੰਗ ਵਿਚ BBMB, ਟਰੈਵਲ ਏਜੰਟਾਂ ਦੇ ਘਪਲੇ ਅਤੇ ਪੰਜਾਬ ‘ਚ ਆਏ ਹੜ੍ਹ ਨੂੰ ਲੈ ਕੇ ਕਈ ਮੁੱਦੁ ਚੁੱਕੇ ਹਨ। ਇਸ ਮੀਟਿੰਗ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਈਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ CM ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੂੰ ਪੰਜਾਬ ਦੇ ਹੱਕਾ ਲਈ ਲੜਾਈ ਕਰਨੀ ਸਿਖਣੀ ਚਾਹੀਦੀ ਹੈ।

Shiromani Akali Dal demands @BhagwantMann stand with Punjab and Punjabis at the North Zone Council meeting being held in Amritsar & makes it clear that Chandigarh belongs to Punjab & that we will not allow any land being given to Haryana for construction of a separate Vidhan… pic.twitter.com/z6YngTj80h
— Sukhbir Singh Badal (@officeofssbadal) September 26, 2023

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ, ਭਗਵੰਤ ਮਾਨ ਅੰਮ੍ਰਿਤਸਰ ਵਿੱਚ ਹੋ ਰਹੀ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜ੍ਹੇ ਰਹਿਣ ਅਤੇ ਸਪੱਸ਼ਟ ਕਰਨ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਅਸੀਂ ਵੱਖਰੀ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਕੋਈ ਜ਼ਮੀਨ ਨਹੀਂ ਦੇਵਾਂਗੇ। ਮੁੱਖ ਮੰਤਰੀ ਨੂੰ ਇਹ ਵੀ ਜ਼ੋਰ ਦੇਣਾ ਚਾਹੀਦਾ ਹੈ ਕਿ ਹਰਿਆਣਾ ਦੇ ਕਿਸੇ ਵੀ ਕਾਲਜ ਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।
ਇਸ ਪਿੰਡ ‘ਚ ਨਸ਼ਾਂ ਹੋਇਆ ਖ਼ਤਮ! ਵਿਧਾਇਕ ਨੇ ਖੁਦ ਸੰਭਾਲੀ ਕਮਾਨ | Moga News |Manjit Bilaspur |D5 Channel Punjabi
ਬੀ.ਬੀ.ਐਮ.ਬੀ. ਦੇ ਚੇਅਰਮੈਨ ਅਤੇ ਮੈਂਬਰਾਂ ਦੀਆਂ ਨਿਯੁਕਤੀਆਂ ਵਿੱਚ ਪੁਰਾਣੇ ਦਿਸ਼ਾ-ਨਿਰਦੇਸ਼ਾਂ ਨੂੰ ਬਦਲਣ ਦੀ ਮੰਗ ਕਰਨ ਤੋਂ ਇਲਾਵਾ ਮੁੱਖ ਮੰਤਰੀ ਨੂੰ SYL ਨਹਿਰ ‘ਤੇ ਰਾਜ ਦੇ ਸਟੈਂਡ ਦੀ ਰੂਪਰੇਖਾ ਵੀ ਦੱਸਣੀ ਚਾਹੀਦੀ ਹੈ ਅਤੇ ਕਿਹਾ ਜਾਣਾ ਚਾਹੀਦਾ ਹੈ ਕਿ ਰਿਪੇਰੀਅਨ ਸਿਧਾਂਤ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਕੋਲ ਦੂਜੇ ਰਾਜਾਂ ਨੂੰ ਛੱਡਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.



Exit mobile version