Site icon Geo Punjab

ਸ਼ੰਭੂ ਬਾਰਡਰ ‘ਤੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ 2 ਗ੍ਰਿਫਤਾਰ ⋆ D5 News


ਚੰਡੀਗੜ੍ਹ, 25 ਫਰਵਰੀ, 2023 – ਰਾਜਪੁਰਾ ਅਤੇ ਅੰਬਾਲਾ ਦੇ ਵਿਚਕਾਰ ਸ਼ੰਭੂ ਸਰਹੱਦ ‘ਤੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਕਾਬਲੇ ਵਿੱਚ ਭੂਪੀ ਗੈਂਗ ਨਾਲ ਸਬੰਧਤ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੌਰਵ ਉਰਫ਼ ਗੋਰੀ ਅਤੇ ਤਰੁਣ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਗੋਰੇ ਦੀ ਲੱਤ ‘ਚ ਗੋਲੀ ਲੱਗ ਗਈ। ਇਨ੍ਹਾਂ ਮੁਲਜ਼ਮਾਂ ’ਤੇ ਬੜਮਾਜਰਾ (ਜ਼ਿਲ੍ਹਾ ਮੁਹਾਲੀ) ਵਿੱਚ ਇੱਕ ਨੌਜਵਾਨ ਦੀਆਂ ਉਂਗਲਾਂ ਨੂੰ ਡੰਡੇ ਨਾਲ ਕੱਟਣ ਦਾ ਦੋਸ਼ ਹੈ, ਜਿਸ ਦੀ ਵੀਡੀਓ ਵੀ ਇਨ੍ਹਾਂ ਮੁਲਜ਼ਮਾਂ ਵੱਲੋਂ ਪਿਛਲੇ ਦਿਨੀਂ ਵਾਇਰਲ ਕੀਤੀ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਕੀਤਾ ਸੀ। ਡੀਐਸਪੀ (ਡੀ) ਮੁਹਾਲੀ ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਸੀਆਈਏ ਸਟਾਫ ਮੁਹਾਲੀ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮੋਹਾਲੀ ਵਿੱਚ ਨੌਜਵਾਨਾਂ ਦੀਆਂ ਉਂਗਲਾਂ ਵੱਢਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ https://t.co/NAmjELqJrM — D5 Channel Punjabi (@D5Punjabi) ਫਰਵਰੀ 25, 2023 ਪੋਸਟ ਡਿਸਕਲੇਮਰ ਵਿਚਾਰ/ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਅਤੇ ਪੰਜਾਬੀ ਹਨ ।newsd5. ਵਿੱਚ ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਮੰਨਦੀ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version