Site icon Geo Punjab

ਵੀਕੇ ਸਿੰਘ ਨੂੰ ਪੰਜਾਬ ਵਿੱਚ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ⋆ D5 News


ਚੰਡੀਗੜ੍ਹ, 27 ਦਸੰਬਰ 2023: ਪੰਜਾਬ ਕਾਡਰ ਦੇ 1990 ਬੈਚ ਦੇ ਸੀਨੀਅਰ ਆਈਏਐਸ ਅਫਸਰ ਵਿਜੇ ਕੁਮਾਰ ਸਿੰਘ  ਦੀ ਪੰਜਾਬ ਵਾਪਸੀ ਦੇ ਹੁਕਮ DOPT ਵੱਲੋਂ ਕਰ ਦਿੱਤੇ ਗਏ ਹਨ. ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਮਿਲਣ ਦੇ ਆਸਾਰ ਹਨ। ਚੇਤੇ ਰਹੇ ਕਿ CM ਦੇ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਵੀ ਜੁਲਾਈ ਵਿੱਚ ਸੀਨੀਅਰ IAS ਅਫਸਰ ਏ ਵੇਣੂ ਪ੍ਰਸਾਦ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਪਿਆ ਹੈ।
ਵੀ.ਕੇ ਸਿੰਘ ਦੀ ਪੰਜਾਬ ਵਾਪਸੀ ਨੇ ਅਫ਼ਸਰਸ਼ਾਹੀ ਵਿੱਚ ਚਰਚਾ ਛੇੜ ਦਿੱਤੀ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਵੀਕੇ ਸਿੰਘ ਨੂੰ ਪੰਜਾਬ ਵਿੱਚ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਹੈ।
ਕੇਂਦਰ ਨੇ ਬੀਤੇ ਦਿਨ ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸਕੱਤਰ ਵੀਕੇ ਸਿੰਘ ਨੂੰ ਉਨ੍ਹਾਂ ਦੇ ਕੇਡਰ ਰਾਜ ਪੰਜਾਬ ਵਿੱਚ ਵਾਪਸ ਭੇਜਣ ਦੀ ਤਿਆਰੀ ਵਿੱਢ ਦਿੱਤੀ ਸੀ। ਇਹ ਹੁਕਮ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਵੀਕੇ ਸਿੰਘ 1990 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਪੰਜਾਬ ਸਰਕਾਰ ਦੀ ਬੇਨਤੀ ‘ਤੇ ਵੀਕੇ ਸਿੰਘ ਨੂੰ ਉਨ੍ਹਾਂ ਪੇਰੈਂਟ ਕੇਡਰ ਵਿੱਚ ਵਾਪਸ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version