ਚੰਡੀਗੜ੍ਹ: ਲੋਕਪਾਲ ਪੰਜਾਬ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਅੱਜ ਏ.ਡੀ.ਜੀ.ਪੀ. ਲੋਕਪਾਲ ਦੇ ਰੀਡਰ ਵਜੋਂ ਤਾਇਨਾਤ ਰਾਸ਼ਟਰਪਤੀ ਮੈਡਲ ਜੇਤੂ ਇੰਸਪੈਕਟਰ ਕੇਸਰ ਸਿੰਘ ਨੂੰ ਸੇਵਾਮੁਕਤ ਹੋਣ ‘ਤੇ ਸਨਮਾਨਿਤ ਕੀਤਾ ਗਿਆ | ਜਸਟਿਸ ਸ਼ਰਮਾ ਨੇ ਕੇਸਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਸਰ ਸਿੰਘ ਨੇ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਵਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ: ਕੇਸਰ ਸਿੰਘ ਨੇ ਪੰਜਾਬ ਪੁਲਿਸ ਵਿੱਚ ਆਪਣੀ 38 ਸਾਲ ਦੀ ਸੇਵਾ ਪੂਰੀ ਲਗਨ ਅਤੇ ਮਿਹਨਤ ਨਾਲ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਮੈਡਲ ਵਿਸ਼ੇਸ਼ ਤੌਰ ‘ਤੇ 60 ਪ੍ਰਸ਼ੰਸਾ ਪੱਤਰ ਪ੍ਰਾਪਤ ਹੋਏ। ਕੇਸਰ ਸਿੰਘ ਨੂੰ 2013 ‘ਚ ਡਿਊਟੀ ਪ੍ਰਤੀ ਲਗਨ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ, ਅੰਮ੍ਰਿਤਪਾਲ ਪਾਕਿਸਤਾਨ ਭੱਜ ਗਿਆ ਸੀ, ਐਮਪੀ ਵੀ ਦੇਣ ਲੱਗਾ ਸੀ ਸਲਾਹ, ਹੁਣ ਪਾਰਲੀਮੈਂਟ ‘ਚ! | ਡੀ 5 ਚੈਨਲ ਪੰਜਾਬੀ ਲੋਕਪਾਲ ਜਸਟਿਸ ਸ਼ਰਮਾ ਨੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਸੇਵਾਮੁਕਤ ਹੋਣ ਵਾਲੇ ਸਮਾਗਮ ਦੌਰਾਨ ਕੇਸਰ ਸਿੰਘ ਨੂੰ ਨਿੱਘੀ ਵਧਾਈ ਦਿੱਤੀ ਅਤੇ ਸੇਵਾਮੁਕਤੀ ਤੋਂ ਬਾਅਦ ਸਫਲ, ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਜਸਟਿਸ ਸ਼ਰਮਾ ਨੇ ਕੇਸਰ ਸਿੰਘ ਦੇ ਹੋਰ ਸਾਥੀਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਜਸਟਿਸ ਸ਼ਰਮਾ ਨੇ ਅੱਗੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ (ਕੇਸਰ ਸਿੰਘ) ਦੀ ਗੈਰਹਾਜ਼ਰੀ ਉਨ੍ਹਾਂ ਦੇ ਸਾਥੀ ਹਮੇਸ਼ਾ ਮਹਿਸੂਸ ਕਰਨਗੇ। ਨਵਜੋਤ ਸਿੱਧੂ ਰਿਹਾਅ, ਅੰਮ੍ਰਿਤਪਾਲ ਦੀ ਗ੍ਰਿਫਤਾਰੀ, ਸਰਕਾਰ ਦਾ ਵੱਡਾ ਫੈਸਲਾ | ਡੀ5 ਚੈਨਲ ਪੰਜਾਬੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭੂ ਰਾਜ ਆਈ.ਪੀ.ਐਸ. ਏਡੀਜੀਪੀ ਲੋਕਪਾਲ ਪੰਜਾਬ, ਰਾਜੀਵ ਪਰਾਸ਼ਰ ਆਈਏਐਸ ਸਕੱਤਰ ਲੋਕਪਾਲ ਪੰਜਾਬ, ਇੰਦਰਜੀਤ ਕੌਸ਼ਿਕ ਰਜਿਸਟਰਾਰ ਲੋਕਪਾਲ ਪੰਜਾਬ, ਹਰਬੰਸ ਸਿੰਘ ਸਕੱਤਰ ਮੰਤਰੀ/ਲੋਕਪਾਲ ਪੰਜਾਬ ਅਤੇ ਕੇਸਰ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।