Site icon Geo Punjab

ਰਾਸ਼ਟਰਮੰਡਲ ਖੇਡਾਂ ‘ਚ ਜਾਣ ਵਾਲੇ ਖਿਡਾਰੀਆਂ ਨੂੰ PM ਮੋਦੀ ਦਾ ਮੰਤਰ, ਕਿਹਾ- “ਕਿਊਨ ਪੜੇ ਹੋ ਚੱਕਰ ਮੇਂ ਕੋਈ ਨਹੀਂ ਹੈ ਟੱਕਰ ਮੇਂ” (ਵੀਡੀਓ) – Punjabi News Portal


ਕੁਝ ਹੀ ਦਿਨਾਂ ‘ਚ ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ-2022 ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ‘ਚ ਦਰਜਨਾਂ ਭਾਰਤੀ ਐਥਲੀਟ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲੈਣ ਜਾ ਰਹੇ ਐਥਲੀਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਪੀਐਮ ਮੋਦੀ ਦਾ ਇੱਕ ਵੱਖਰਾ ਅੰਦਾਜ਼ ਵੀ ਦੇਖਣ ਨੂੰ ਮਿਲਿਆ, ਜਦੋਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇੱਕ ਡਾਇਲਾਗ ਬੋਲਦੇ ਹੋਏ ਕਿਹਾ, ”ਕਿਉਂ ਪੜੇ ਹੋ ਚੱਕਰ ਮੇਂ ਕੋਈ ਨਹੀਂ ਹੈ ਟੱਕਰ ਮੇਂ”।

ਪੀਐਮ ਮੋਦੀ ਨੇ ਵਰਚੁਅਲ ਮਾਧਿਅਮ ਰਾਹੀਂ ਖਿਡਾਰੀਆਂ ਨੂੰ ਸੰਬੋਧਨ ਕੀਤਾ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਖਿਡਾਰੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਖਿਡਾਰੀਆਂ ਨੂੰ ਕਿਹਾ ਕਿ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਅਥਲੀਟ ਵੀ ਆਪਣੀ ਛਾਪ ਛੱਡਣਗੇ। ਪੀਐਮ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਖੇਡਣਾ ਹੈ ਅਤੇ ਕਿਹੜੀ ਰਣਨੀਤੀ ਅਪਣਾਉਣੀ ਹੈ।




Exit mobile version