Site icon Geo Punjab

ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਧਮਕੀ ਭਰਿਆ ਮਿਲਿਆ ਮੇਲ ⋆ D5 News


ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਧਮਕੀ ਭਰਿਆ ਮੇਲ ਮਿਲਿਆ ਹੈ। ਇਸ ਵਾਰ ਦੋ ਧਮਕੀ ਭਰੇ ਮੇਲ ਆਏ ਅਤੇ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਸ਼ਾਦਾਬ ਖਾਨ ਵਜੋਂ ਦੱਸੀ ਹੈ।
ਰਿਲਾਇੰਸ ਇੰਡਸਟਰੀਜ਼ ਦੇ ਚੇਅਰਪਰਸਨ ਮੁਕੇਸ਼ ਅੰਬਾਨੀ ਨੂੰ ਧਮਕੀ ਭਰੇ ਈਮੇਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੁਕੇਸ਼ ਅੰਬਾਨੀ ਨੂੰ ਪਿਛਲੇ 7 ਦਿਨਾਂ ‘ਚ 4 ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਨਵੀਂ ਮੇਲ ਵਿੱਚ ਅੰਬਾਨੀ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ 31 ਅਕਤੂਬਰ ਤੋਂ 1 ਨਵੰਬਰ ਦਰਮਿਆਨ ਭੇਜੀਆਂ ਗਈਆਂ ਈਮੇਲਾਂ ਅਤੇ ਪੈਸਿਆਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਕੀ ਭਰੀ ਮੇਲ ਬੈਲਜੀਅਮ ਸਥਿਤ ਇੱਕ ਸਰਵਰ ਤੋਂ ਆਈ ਸੀ। ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਨੂੰ ਉਸੇ ਈ-ਮੇਲ ਆਈਡੀ ਤੋਂ ਅਤੇ ਸ਼ਾਦਾਬ ਖਾਨ ਤੋਂ ਤਿੰਨ ਧਮਕੀ ਭਰੇ ਈਮੇਲ ਮਿਲੇ ਸਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version