ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਥਾਣਾ ਡਿਵੀਜ਼ਨ ਨੰਬਰ 1, ਜਲੰਧਰ ਵਿਖੇ ਤਸ਼ੱਦਦ ਅਤੇ ਜ਼ਲੀਲ ਹੋਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ। ਦੋਵਾਂ ਵਿੱਚੋਂ ਜਸ਼ਨਦੀਪ ਦੀ ਲਾਸ਼ ਬਰਾਮਦ ਹੋ ਗਈ ਹੈ ਅਤੇ ਉਸ ਦੀ ਪਛਾਣ ਵੀ ਹੋ ਗਈ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਥਾਣਾ ਡਿਵੀਜ਼ਨ ਨੰਬਰ 1 ਦੇ ਤਤਕਾਲੀ ਇੰਚਾਰਜ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਨ੍ਹਾਂ ਤਿੰਨਾਂ ਨੇ ਥਾਣੇ ਵਿੱਚ ਮਾਨਵਜੀਤ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਉਧਰ, ਪਰਿਵਾਰ ਨੇ ਮੰਗ ਕੀਤੀ ਕਿ ਐੱਸਐੱਚਓ ਨਵਦੀਪ ਸਿੰਘ ਖ਼ਿਲਾਫ਼ ਵੀ ਭਾਰਤੀ ਦੰਡਾਵਲੀ ਦੀ ਧਾਰਾ 295 ਤਹਿਤ ਪੱਗ ਦੀ ਬੇਅਦਬੀ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕਿਨਾਰਿਆਂ ਨੂੰ ਠੀਕ ਕਰ ਰਿਹਾ ਸੀ ਤਾਂ ਉਸ ਨੂੰ ਗਾਰ ਚ ਇੱਕ ਲਾਸ਼ ਦਿਖਾਈ ਦਿੱਤੀ ਤੇ ਬਾਦ ਪੁਲਸ ਤੇ ਪਿੰਡ ਚ ਸੂਚਨਾਂ ਦਿੱਤੀ ਗਈ ਤੇ ਵੀਡੀਓ ਬਣਾ ਲਈ ਗਈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਨੂੰ ਦੇਖਣ ਲਈ ਰਵਾਨਾ ਹੋ ਗਏ ਹਨ। ਪਿੰਡ ਵਾਸੀਆਂ ਨੇ ਲਾਸ਼ ਸਬੰਧੀ ਸਥਾਨਕ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜੁੱਤੀ ਅਤੇ ਬਰੇਸਲੇਟ ਜਸ਼ਨਦੀਪ ਦੇ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
