Site icon Geo Punjab

ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦਾ ਦੇਹਾਂਤ



ਸਮਰਾਲਾ ਨੇੜੇ ਸੜਕ ਹਾਦਸੇ ‘ਚ ਜਸਦੇਵ ਗੋਲਾ ਦੀ ਮੌਤ ਸਮਰਾਲਾ: ਪ੍ਰਸਿੱਧ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦਾ ਦਿਹਾਂਤ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਦੇਵ ਸਿੰਘ ਗੋਲਾ ਦੀ ਦੇਰ ਰਾਤ ਸਮਰਾਲਾ ਨੇੜਲੇ ਪਿੰਡ ਪੋਵਾਤ ਦੇ ਨਹਿਰੀ ਪੁਲ ’ਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਦੇਵ ਗੋਲਾ ਦੀ ਗੱਡੀ ਦੇ ਅੱਗੇ ਅਚਾਨਕ ਇੱਕ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਉਹ ਟਰੱਕ ਨਾਲ ਟਕਰਾ ਗਿਆ। ਇਸ ਭਿਆਨਕ ਹਾਦਸੇ ਵਿੱਚ ਜਸਦੇਵ ਗੋਲਾ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜਸਦੇਵ ਸਿੰਘ ਗੋਲਾ ਅਮਰੀਕਾ ‘ਚ ਰਹਿ ਕੇ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰ ਰਿਹਾ ਸੀ। ਜਸਦੇਵ ਗੋਲਾ ਦੇ ਬੇਵਕਤੀ ਦੇਹਾਂਤ ਨੇ ਖੇਡ ਜਗਤ ਨੂੰ ਸਦਮੇ ਵਿੱਚ ਛੱਡ ਦਿੱਤਾ ਹੈ। ਦਾ ਅੰਤ

Exit mobile version