ਪ੍ਰਣਵੀ ਗੁਪਤਾ- ਸਭ ਤੋਂ ਛੋਟੀ ਉਮਰ ਦੀ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਪ੍ਰਣਵੀ ਗੁਪਤਾ ਨੇ ਗਿਨੀਜ਼ ਵਰਲਡ ਰਿਕਾਰਡ 2023 ਵਿੱਚ ਆਪਣਾ ਸਥਾਨ ਕਮਾਇਆ ਨਿਊਯਾਰਕ: ਭਾਰਤੀ ਮੂਲ ਦੀ 7 ਸਾਲਾ ਲੜਕੀ ਨੇ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਦਾ ਖਿਤਾਬ ਜਿੱਤ ਲਿਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਪੁਸ਼ਟੀ ਕੀਤੀ ਕਿ ਪ੍ਰਣਵੀ ਗੁਪਤਾ ਦੀ ਉਮਰ 7 ਸਾਲ ਅਤੇ 165 ਦਿਨ ਸੀ ਜਦੋਂ ਉਸਨੂੰ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ (ਮਹਿਲਾ) ਵਜੋਂ ਪ੍ਰਮਾਣਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਸ ਨੇ ਸਾਢੇ 3 ਸਾਲ ਦੀ ਉਮਰ ‘ਚ ਆਪਣੀ ਮਾਂ ਨਾਲ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਸੀ। 200 ਘੰਟੇ ਦਾ ਸਿਖਲਾਈ ਕੋਰਸ ਪੂਰਾ ਕਰਨ ਤੋਂ ਬਾਅਦ, ਉਸਨੂੰ ਯੋਗਾ ਅਲਾਇੰਸ ਸੰਸਥਾ ਦੁਆਰਾ ਇੱਕ ਅਧਿਆਪਕ ਵਜੋਂ ਪ੍ਰਮਾਣਿਤ ਕੀਤਾ ਗਿਆ ਸੀ। ਪ੍ਰਣਵੀ ਨੇ ਕਿਹਾ, “ਮੈਂ ਯੋਗ ਦੇ ਪਿਆਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਫੈਲਾਉਣਾ ਚਾਹੁੰਦੀ ਹਾਂ।” ਪ੍ਰਣਵੀ ਗੁਪਤਾ ਨੇ ਕਿਹਾ ਕਿ ਉਸ ਦੀ ਨਿਯਮਤ ਪੜ੍ਹਾਈ ਕਾਰਨ ਇਹ ਸਫ਼ਰ ਆਸਾਨ ਨਹੀਂ ਸੀ, ਪਰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਉਹ ਸਫ਼ਲ ਹੋ ਸਕੀ। ਉਸਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਮੈਂ ਯੋਗਾ ਅਧਿਆਪਕ ਸਿਖਲਾਈ ਕੋਰਸ ਲਈ ਯੋਗਤਾ ਪ੍ਰੀਖਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਪਾਸ ਕੀਤਾ ਹੈ।” ਦਾ ਅੰਤ
