Site icon Geo Punjab

ਬੇਅਦਬੀ ਕਾਂਡ ‘ਚ ਭਗੌੜਾ ਚੱਲ ਰਹੇ ਪ੍ਰਦੀਪ ਕਲੇਰ ਨੂੰ ਅਦਾਲਤ ‘ਚ ਪੇਸ਼ ਕਰ ਦੋ ਦਿਨ ਦਾ ਰਿਮਾਂਡ


ਬਰਗਾੜੀ ਵਿਖੇ 2015 ‘ਚ ਵਾਪਰੇ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲੇ ‘ਚ ਨਾਮਜ਼ਦ ਪ੍ਰਦੀਪ ਕਲੇਰ ਨੂੰ ਫਰੀਦਕੋਟ ਦੀ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।  ਪ੍ਰਦੀਪ ਕਲੇਰ ਵਿਰੁੱਧ FIR ਨੰਬਰ 63, FIR ਨੰਬਰ 117 ਅਤੇ FIR ਨੰਬਰ 128 ਦਰਜ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਚ ਸ਼ਾਮਲ ਹੋਏ ਪਰ੍ਦੀਪ ਕਲੇਰ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।ਇਸ ਤੋਂ ਬਾਅਦ ਫਰੀਦਕੋਟ ਪੁਲਿਸ ਵੱਲੋ ਇਸ ਨੂੰ ਵੇਰੀਫਾਈ ਕਰਨ ਲਈ ਇੱਕ ਟੀਮ ਬਣਾ ਕੇ ਅਯੁੱਧਿਆ ਭੇਜੀ ਗਈ ਸੀ ਜਿਸ ਨੇ ਜਾਂਚ ਦੌਰਾਨ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਗ੍ਰਿਫ਼ਤਾਰ ਕਰ ਲਿਆ।
ਆਈਜੀ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਇਸ ਦੀ ਤਲਾਸ਼ ਜਾਰੀ ਸੀ ਅਤੇ ਹੁਣ ਗੁਪਤ ਜਾਣਕਾਰੀ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਪੁਲਿਸ ਇਸ ਨੂੰ ਲੱਭਣ ‘ਚ ਕਾਮਯਾਬ ਹੋ ਸਕੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਬੇਅਦਬੀ ਮਾਮਲਿਆਂ ‘ਚ ਘੜੀ ਗਈ ਸਾਜ਼ਿਸ਼ ‘ਚ ਇਸ ਦੀ ਕੀ ਭੂਮਿਕਾ ਸੀ।
ਇਸ ਦੇ ਨਾਲ ਹੀ ਭਗੌੜਾ ਹੋਣ ਦੌਰਾਨ ਉਹ ਕਿੱਥੇ ਲਾਪਤਾ ਰਿਹਾ। ਇਸ ਦੇ ਨਾਲ ਹੀ ਇਸ ਦੇ 2 ਹੋਰ ਸਾਥੀ ਹਰਸ਼ ਧੂਰੀ ਅਤੇ ਸੰਦੀਪ ਬਰੇਟਾ, ਜੋ ਭਗੌੜੇ ਚੱਲ ਰਹੇ ਹਨ, ਉਨ੍ਹਾਂ ਸਬੰਧੀ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version