ਨੋਇਡਾ: ਬਿੱਗ ਬੌਸ ਓਟੀਟੀ 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਖਿਲਾਫ਼ FIR ਦਰਜ ਕੀਤੀ ਗਈ ਹੈ। ਇਹ FIR ਨੋਇਡਾ ਦੇ ਸੈਕਟਰ 49 ਥਾਣੇ ਵਿਖੇ ਦਰਜ ਕੀਤੀ ਗਈ ਹੈ। ਦਰਅਸਲ, ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ 5 ਸਪੇਰਿਆਂ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 5 ਕੋਬਰਾ ਅਤੇ ਕੁੱਝ ਜ਼ਹਿਰ ਬਰਾਮਦ ਹੋਇਆ ਹੈ। ਸਪੇਰਿਆਂ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਦੇ ਸਨ।
ਦਿਨਦਿਹਾੜੇ ਵੱਡੀ ਵਾਰਦਾਤ, ਚੱਕਰਾਂ ‘ਚ ਪਈ Police, ਰਗੜਿਆ ਗਿਆ ਵਕੀਲ! | Bathinda News | D5 Channel Punjabi
ਇਹ ਕਾਰਵਾਈ ਜੰਗਲਾਤ ਵਿਭਾਗ ਦੀ ਟੀਮ ਦੇ ਇਨਪੁਟ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 6 ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਇਕ ਰੇਵ ਪਾਰਟੀ ‘ਚ ਛਾਪੇਮਾਰੀ ਕੀਤੀ ਗਈ। ਜਿਥੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੋਸ਼ੀਆਂ ਵੱਲੋਂ ਕਬੂਲ ਕੀਤਾ ਗਿਆ ਕਿ ਰੇਵ ਪਾਰਟੀ ‘ਚ ਸੱਪ ਦੇ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਵਿਚ ਯੂਟਿਊਬਰ ਐਲਵਿਸ਼ ਯਾਦਵ ਵੀ ਜੁੜਿਆ ਹੋਇਆ ਹੈ। ਫਿਲਹਾਲ ਹੱਲੇ ਐਲਵਿਸ਼ ਯਾਦਵ ਦੀ ਹੱਲੇ ਗ੍ਰਿਫ਼ਤਾਰੀ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਵੱਲੋਂ ਇਸ ਖ਼ਬਰ ਤੇ ਕੋਈ ਪ੍ਰਤੀਕਿਰਿਆਂ ਦਿੱਤੀ ਗਈ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
