Site icon Geo Punjab

ਬਠਿੰਡਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ‘ਚ ਨਰਸਾਂ ਵੱਲੋਂ ਡੀਜੇ ’ਤੇ ਡਾਂਸ ਕਰਨ ਦਾ ਵੀਡੀਓ ਵਾਇਰਲ


ਬਠਿੰਡਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨਰਸਾਂ ਵੱਲੋਂ ਡੀਜੇ ’ਤੇ ਡਾਂਸ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਰਕਾਰੀ ਹੁਕਮਾਂ ਨੂੰ ਪਾਸੇ ਰੱਖਦਿਆਂ ਨਰਸਾਂ ਨੇ ਹਸਪਤਾਲ ਵਿੱਚ ਲੱਗੇ ਡੀਜੇ ’ਤੇ ਜ਼ੋਰਦਾਰ ਢੰਗ ਨਾਲ ਭੰਗੜਾ ਪਾਇਆ। ਵੀਡੀਓ ‘ਚ ਨਰਸਾਂ ਡੀਜੇ ‘ਤੇ ਚੱਲ ਰਹੇ ਗੀਤਾਂ ‘ਤੇ ਖੂਬ ਡਾਂਸ ਕਰਦੀਆ ਨਜ਼ਰ ਆ ਰਹੀਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ‘ਚ ਹੜਕੰਪ ਮਚ ਗਿਆ ਹੈ।ਮਰੀਜ਼ਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਹਸਪਤਾਲਾਂ ਦੇ ਆਲੇ-ਦੁਆਲੇ ਲਾਊਡਸਪੀਕਰਾਂ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਬਾਵਜੂਦ ਬਠਿੰਡਾ ਦੇ ਸਥਾਨਕ ਬਾਜ਼ਾਰ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ। ਹਸਪਤਾਲ ਵਿੱਚ ਤਾਇਨਾਤ ਮਹਿਲਾ ਸਟਾਫ਼ ਨੇ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਤੀਜ ਦਾ ਤਿਉਹਾਰ ਮਨਾਇਆ। ਹੱਦ ਤਾਂ ਉਦੋਂ ਹੋ ਗਈ ਜਦੋਂ ਨਰਸਾਂ ਨੇ ਡੀਜੇ ਲਗਾ ਕੇ ਭੰਗੜਾ ਪਾਇਆ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version