Site icon Geo Punjab

ਬਜ਼ਰੰਗ ਦਲ ਦੀਆਂ ਰੈਲੀਆਂ ਤੇ ਰੋਕ ਲਈ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ


ਹਰਿਆਣਾ ਦੇ ਨੂਹ (ਮੇਵਾਤ) ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਰਿਹਾ। ਨੂਹ ਵਿੱਚ ਅੱਜ ਵੀ ਕਰਫਿਊ ਜਾਰੀ ਰਹੇਗਾ। ਸੋਮਵਾਰ ਨੂੰ ਦੰਗੇ ਭੜਕਣ ਤੋਂ ਬਾਅਦ ਨੂਹ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹਿੰਸਕ ਘਟਨਾਵਾਂ ਵਧ ਗਈਆਂ ਹਨ।

ਗੁਰੁਗਰਾਮ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਵੀ ਤਣਾਅ ਬਣਿਆ ਹੋਇਆ ਹੈ। ਦੋਹਾਂ ਜ਼ਿਲਿਆਂ ‘ਚ ਮੰਗਲਵਾਰ ਦੇਰ ਰਾਤ ਤੱਕ ਕਈ ਥਾਵਾਂ ‘ਤੇ ਅੱਗਜ਼ਨੀ ਹੋਈ। ਇਸ ਤੋਂ ਇਲਾਵਾ ਰੇਵਾੜੀ ਜ਼ਿਲੇ ਦੇ ਧਵਾਨਾ ‘ਚ ਇਕ ਭਾਈਚਾਰੇ ਦੀਆਂ ਝੋਪੜੀਆਂ ਨੂੰ ਸਾੜ ਦਿੱਤਾ ਗਿਆ। ਬਾਵਲ ਕਸਬੇ ‘ਚ ਕੁਝ ਬਦਮਾਸ਼ਾਂ ਨੇ ਲੁੱਟ-ਖੋਹ ਅਤੇ ਕੁੱਟਮਾਰ ਕੀਤੀ, ਹਿੰਸਾ ‘ਚ ਹੁਣ ਤੱਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ 2 ਹੋਮ ਗਾਰਡ, ਨੂਹ ਦੇ ਭਦਾਸ ਪਿੰਡ ਦੇ ਸ਼ਕਤੀ, ਪਾਣੀਪਤ ਦੇ ਅਭਿਸ਼ੇਕ, ਗੁਰੂਗ੍ਰਾਮ ਦੇ ਇਮਾਮ ਅਤੇ ਇੱਕ ਅਣਪਛਾਤਾ ਸ਼ਾਮਲ ਹਨ।ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਨੂਹ ਦੀ ਹਿੰਸਾ ਦੇ ਵਿਰੋਧ ਵਿੱਚ ਦਿੱਲੀ-ਐਨਸੀਆਰ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਰੈਲੀਆਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version