Site icon Geo Punjab

ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ


ਮਿਲਾਨ (ਦਲਜੀਤ ਮੱਕੜ) : ਅੱਜ ਇਟਲੀ ਦੇ ਮਾਨਤੋਵਾ ਜ਼ਿਲ੍ਹੇ ਵਿਚ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਕਲੱਬ ਦੇ ਵੱਖ-ਵੱਖ ਮੈਂਬਰਾਂ ਨੇ ਭਾਗ ਲਿਆ ਅਤੇ ਕਬੱਡੀ ਸੀਜ਼ਨ 2023 ਲਈ ਵਿਚਾਰ-ਵਟਾਂਦਰਾ ਕੀਤਾ ਗਿਆ।ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਲੱਬ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਵੱਖ-ਵੱਖ ਖੇਡ ਟੂਰਨਾਮੈਂਟਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਯੋਗਦਾਨ ਪਾ ਰਿਹਾ ਹੈ। ਹੁਣ ਇਸ ਕਲੱਬ ਵਿੱਚ ਕਈ ਨਵੇਂ ਮੈਂਬਰ ਸ਼ਾਮਲ ਹੋਏ ਹਨ। ਜਿਸ ਉਪਰੰਤ ਸਰਬਸੰਮਤੀ ਨਾਲ ਕਲੱਬ ਦੇ ਅਹੁਦੇਦਾਰਾਂ ਦਾ ਪੁਨਰਗਠਨ ਕੀਤਾ ਗਿਆ। ਸੀ.ਐਮ ਮਾਨ ਅਤੇ ਰਾਜਪਾਲ ਮਾਮਲੇ ‘ਚ ਭਾਜਪਾ ਨੇਤਾ ਦੀ ਐਂਟਰੀ, ਹੋਰ ਫੁੱਟ ਪਾਊ ਮੁੱਦਾ ਜਿਸ ‘ਚ ਨਿਰਮਲ ਸਿੰਘ ਖਹਿਰਾ ਸਰਪ੍ਰਸਤ, ਮਨਜੀਤ ਸਿੰਘ ਗੁਰਦਾਸਪੁਰ ਚੇਅਰਮੈਨ, ਗੁਰਿੰਦਰ ਸਿੰਘ ਛਾਇਆ ਪ੍ਰਧਾਨ, ਹਰਜਿੰਦਰ ਸਿੰਘ ਉੱਪਲ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ ਆਹਦੀ ਮੀਤ ਪ੍ਰਧਾਨ, ਹਰਦੀਪ ਸਿੰਘ ਜੌਹਲ ਸਪੋਰਟਸ ਡਾਇਰੈਕਟਰ, ਸ. ਅਮਰੀਕ ਸਿੰਘ ਰੰਧਾਵਾ ਖਜ਼ਾਨਚੀ, ਅਨਿਲ ਕੁਮਾਰ ਸਲਾਹਕਾਰ, ਰਵਿੰਦਰ ਸਿੰਘ ਵਾਲੀਆ ਵਾਈਸ ਚੇਅਰਮੈਨ, ਅਵਤਾਰ ਸਿੰਘ ਪ੍ਰੈਸ ਸਕੱਤਰ, ਸਤਵੀਰ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਪੰਮਾ ਸਲਾਹਕਾਰ, ਕਮਲਜੀਤ ਸਿੰਘ ਮਾਨਤੋਵਾ ਜਨਰਲ ਸਕੱਤਰ, ਮਨਦੀਪ ਸਿੰਘ ਸੈਣੀ ਸਕੱਤਰ, ਤਰਵਿੰਦਰ ਸਿੰਘ ਮਾਵੀ ਮੈਂਬਰ, ਮਜਿੰਦਰ ਸਿੰਘ ਸੁਜਾਰਾ ਮੈਂਬਰ, ਸ. ਅਰੁਣਪ੍ਰੀਤ ਸਿੰਘ ਮੈਂਬਰ ਚੁਣੇ ਗਏ। ਕਲੱਬ ਦੇ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਕਬੱਡੀ ਸੀਜ਼ਨ ‘ਚ ਵੱਖ-ਵੱਖ ਟੂਰਨਾਮੈਂਟ ਕਰਵਾਉਣ ‘ਚ ਸਹਿਯੋਗ ਦੇਣਗੇ ਅਤੇ ਟੂਰਨਾਮੈਂਟ ਦੌਰਾਨ ਕਬੱਡੀ ਲਈ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕਰਨਗੇ | ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version