Site icon Geo Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਾਈਟੈਕ ਚੈਕਿੰਗ ਦੌਰਾਨ 66 ਕਿਲੋ ਚਾਂਦੀ ਬਰਾਮਦ


ਖੰਨਾ (ਪੱਤਰ ਪ੍ਰੇਰਕ): ਖੰਨਾ ਪੁਲੀਸ ਨੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਦੋਰਾਹਾ ਵਿਖੇ ਹਾਈਟੈਕ ਨਾਕੇ ਦੌਰਾਨ ਸਫ਼ਲਤਾ ਹਾਸਲ ਕੀਤੀ ਹੈ। ਬੀਤੀ ਰਾਤ ਆਰਟਿਕਾ ਕਾਰ ਵਿੱਚੋਂ 1 ਕੁਇੰਟਲ 66 ਕਿਲੋ ਚਾਂਦੀ ਬਰਾਮਦ ਹੋਈ। ਜਿਸ ਦੀ ਕੀਮਤ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰ ਵਿੱਚ 2 ਵਿਅਕਤੀ ਸਵਾਰ ਸਨ ਜੋ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਚਾਂਦੀ ਦਾ ਕੋਈ ਬਿੱਲ ਨਾ ਹੋਣ ਕਾਰਨ ਮਾਮਲਾ ਅਗਲੇਰੀ ਜਾਂਚ ਲਈ ਵੱਖ-ਵੱਖ ਆਮਦਨ ਕਰ ਵਿਭਾਗਾਂ ਨੂੰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖੰਨਾ ਪੁਲਸ ਬਿਨਾਂ ਬਿੱਲ ਤੋਂ ਕਰੋੜਾਂ ਰੁਪਏ ਦਾ ਸੋਨਾ-ਚਾਂਦੀ ਬਰਾਮਦ ਕਰ ਚੁੱਕੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version