ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਨੂੰ ਲੈ ਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸਥਿਤੀ ਸਾਫ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ, ਕਿਸੇ ਵੀ ਕੀਮਤ ਤੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ, ਅਗਾਮੀ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ਤੇ ਚੜੇਗੀ। ਅੱਜ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਸ਼ੱਪਸ਼ਟ ਕੀਤਾ ਕਿ ‘ਆਪ’ ਪਾਰਟੀ ਕਿਸੇ ਵੀ ਪਾਰਟੀ ਨਾਲ ਪੰਜਾਬ ‘ਚ ਗੱਠਜੋੜ ਨਹੀਂ ਕਰੇਗੀ ਤੇ ਇਕਲੀਆਂ ਹੀ 13 ਵਿਧਾਨ ਸਭਾ ਸੀਟਾ ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਾਂਗੇ।
ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫੰਰਸ ‘ਚ ਸਾਫ ਕੀਤਾ ਸਾਡੀ ਪਾਰਟੀ ਕਿਸੇ ਦੇ ਵੀ ਨਾਲ ਮਿਲ ਕੇ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਾਰੀਆਂ ਸੀਟਾਂ ਯਾਨੀ 13 ਸੀਟਾਂ ਤੇ ਹੀ ਚੋਣ ਲੜੇਗੀ। ਪਾਰਟੀ ਹਾਈ ਕਮਾਂਡ ਨੇ ਸ਼ੱਪਸ਼ਟ ਕਰ ਦਿੱਤਾ ਹੈ ਕਿ ਤੁਸੀ ਸਾਰੀਆਂ ਸੀਟਾਂ ਤੇ ਹੀ ਚੋਣ ਲੜਨੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
