Site icon Geo Punjab

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਗੈਂਗਸਟਰ ਗ੍ਰਿਫ਼ਤਾਰ


ਨਵੀਂ ਦਿੱਲੀ: ਦਿੱਲੀ ‘ਚ ਗੈਂਗਸਟਰਾਂ ‘ਤੇ ਪੁਲਿਸ ਵਿਚਾਲੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕ੍ਰਾਇਮ ਬ੍ਰਾਂਚ ਨੇ ਮੁਠਭੇੜ ਤੋਂ ਬਾਅਦ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਗੈਂਗਸਟਰਾਂ ਦਾ ਸਬੰਧ ਕਾਲਾ ਜਠੇੜੀ ਤੇ ਲਾਰੈਂਸ ਗੈਂਗ ਦੇ ਨਾਲ ਹੈ ‘ਤੇ ਇਨ੍ਹਾਂ ਗੈਂਗਸਟਰਾਂ ਦਾ ਨਾਂ ਵਿੱਕੀ ਅਤੇ ਨੰਰੇਂਦਰ ਦੱਸਿਆ ਜਾ ਰਿਹਾ ਹੈ। ਇਹ ਗੈਂਗਸਟਰ ਦਿੱਲੀ ਦੁਆਰਕਾ ਇਲਾਕੇ ਦੇ ਇਕ ਘਰ ਵਿਚ ਲੁਕੇ ਹੋਏ ਸੀ। ਦਿੱਲੀ ਕ੍ਰਾਇਮ ਬ੍ਰਾਂਚ ਨੇ ਇਲੈਕਟ੍ਰੋਨਿਕ ਡਿਵਾਇਸ ਦੀ ਵਰਤੋਂ ਨਾਲ ਇਨ੍ਹਾਂ ਗੈਂਗਸਟਰਾਂ ਦੀ ਲੋਕੇਸ਼ਨ ਟਰੇਸ ਕੀਤੀ ਸੀ।
ਸਰਕਾਰ ਨੇ ਫਿਰ ਢਾਹੇ ਲੋਕਾਂ ਦੇ ਘਰ ? Dhindsa ਨੇ ਭਖਾਈ ਸਿਆਸਤ, ਵੱਡਾ ਬਿਆਨ, SGPC ਨੂੰ ਕੇਂਦਰ ਦਾ ਨੋਟਿਸ!
ਜਦੋ ਦਿੱਲੀ ਕ੍ਰਾਇਮ ਬ੍ਰਾਂਚ ਦੀ ਟੀਮ ਮੌਕੇ ਤੇ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਤਾਂ ਗੈਂਗਸਟਰਾਂ ਨੂੰ ਪਹਿਲਾ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿੱਲੀ ਕ੍ਰਾਇਮ ਬ੍ਰਾਂਚ ਦੀ ਟੀਮ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਤੇ ਗੋਲੀਆਂ ਚੱਲਾਈਆਂ। ਲੱਗਭਗ 6 ਰਾਊਡ ਫਾਇਰਿੰਗ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਕ੍ਰਾਇਮ ਬ੍ਰਾਂਚ ਦੀ ਟੀਮ ਇਨ੍ਹਾਂ ਗੈਂਗਸਟਰਾਂ ਤੋਂ ਪੁੱਛਗਿੱਛ ਕਰੇਗੀ। ਇਨ੍ਹਾਂ ਗੈਂਗਸਟਰਾਂ ਖਿਲਾਫ਼ ਪਹਿਲਾ ਵੀ ਕਈ ਕੇਸ ਦਰਜ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version