ਪੁਣੇ-ਬੈਂਗਲੁਰੂ ਹਾਈਵੇ ‘ਤੇ ਵੱਡਾ ਹਾਦਸਾ, 48 ਵਾਹਨਾਂ ਨੂੰ ਨੁਕਸਾਨ ਪੁਣੇ ਦੇ ਨਵਲੇ ਪੁਲ ‘ਤੇ ਐਤਵਾਰ ਨੂੰ ਇਕ ਟੈਂਕਰ ਦੇ ਕਈ ਵਾਹਨਾਂ ਨਾਲ ਟਕਰਾਉਣ ਕਾਰਨ ਘੱਟੋ-ਘੱਟ 40 ਵਾਹਨ ਨੁਕਸਾਨੇ ਗਏ, ਜਿਸ ਨਾਲ ਕਈ ਜ਼ਖਮੀ ਹੋ ਗਏ। ਹਾਈਵੇਅ ‘ਤੇ ਵਾਪਰੇ ਇਸ ਹਾਦਸੇ ਕਾਰਨ 48 ਵਾਹਨਾਂ ਦੇ ਢੇਰ ਲੱਗ ਗਏ। ਇਹ ਸ਼ੱਕ ਹੈ ਕਿ ਟੈਂਕਰ, ਜੋ ਕਿ ਪੁਣੇ ਵੱਲ ਜਾ ਰਿਹਾ ਸੀ, ਦੇ ਬ੍ਰੇਕ ਫੇਲ ਹੋ ਗਏ ਅਤੇ ਇਹ ਨਵਲੇ ਪੁਲ ‘ਤੇ ਕਈ ਵਾਹਨਾਂ ਨਾਲ ਟਕਰਾ ਗਿਆ। ਮੁੰਬਈ-ਬੈਂਗਲੁਰੂ ਹਾਈਵੇਅ ‘ਤੇ ਹੋਏ ਇਸ ਵੱਡੇ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।