Site icon Geo Punjab

ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ ਅੱਜ ਤੋਂ ਸ਼ੁਰੂ ਹੋ ਰਿਹਾ ਏਸ਼ੀਆ ਕੱਪ-2023 ਦਾ ਪਹਿਲਾ ਮੈਚ

<p> <br &sol;>&NewLine;<&sol;p>&NewLine;<p>&Tab;&Tab;&Tab;ਏਸ਼ੀਆ ਕੱਪ-2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ &OpenCurlyQuote;ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2&colon;30 ਵਜੇ ਹੋਵੇਗਾ। ਦੁਪਿਹਰ 2 ਵਜੇ ਉਦਘਾਟਨੀ ਸਮਾਰੋਹ &OpenCurlyQuote;ਚ ਗਾਇਕਾ ਆਇਮਾ ਬੇਗ ਅਤੇ ਤ੍ਰਿਸ਼ਾਲਾ ਗੁਰੰਗ ਪਰਫਾਰਮ ਕਰਨਗੇ।<br &sol;>&NewLine;ਕ੍ਰਿਕਟ ਦੇ ਇਤਿਹਾਸ &OpenCurlyQuote;ਚ ਪਹਿਲੀ ਵਾਰ ਪਾਕਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ&comma; ਇਸ ਤੋਂ ਪਹਿਲਾਂ ਦੋਵਾਂ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ &OpenCurlyQuote;ਚ ਇਕ-ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ।ਪਾਕਿਸਤਾਨ ਟੀਮ 2 ਵਾਰ ਏਸ਼ੀਆ ਕੱਪ ਚੈਂਪੀਅਨ ਜਦਕਿ ਨੇਪਾਲ ਨੇ ਪਹਿਲੀ ਵਾਰ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਹੈ। ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਟੀਮ ਹੈ। ਟੀਮ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਵਿੱਚ ਅਫਗਾਨਿਸਤਾਨ ਦੇ ਖਿਲਾਫ 3-0 ਨਾਲ ਵਨਡੇ ਸੀਰੀਜ਼ ਜਿੱਤੀ।<br &sol;>&NewLine;ਨੇਪਾਲ ਕੋਲ ਵੱਡੀਆਂ ਟੀਮਾਂ ਖਿਲਾਫ ਖੇਡਣ ਦਾ ਬਹੁਤ ਘੱਟ ਅਨੁਭਵ ਹੈ। ਟੀਮ ਦੇ ਖਿਡਾਰੀਆਂ ਨੇ ਜੋ ਵੀ ਪ੍ਰਦਰਸ਼ਨ ਕੀਤਾ ਹੈ&comma; ਉਹ ਸਹਿਯੋਗੀ ਟੀਮਾਂ ਦੇ ਖਿਲਾਫ ਕੀਤਾ ਹੈ।ਫਖਰ ਜ਼ਮਾਨ ਸਾਲ 2023 ਵਿੱਚ ਵਨਡੇ ਕ੍ਰਿਕਟ ਵਿੱਚ ਪਾਕਿਸਤਾਨ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਉਨ੍ਹਾਂ ਨੇ 11 ਮੈਚਾਂ &OpenCurlyQuote;ਚ 3 ਸੈਂਕੜੇ ਲਗਾ ਕੇ 579 ਦੌੜਾਂ ਬਣਾਈਆਂ। ਉਸ ਤੋਂ ਬਾਅਦ ਕੈਪਟਨ ਬਾਬਰ ਆਜ਼ਮ ਦਾ ਨੰਬਰ ਆਉਂਦਾ ਹੈ। ਉਸ ਨੇ 2023 &OpenCurlyQuote;ਚ 538 ਦੌੜਾਂ ਬਣਾਈਆਂ ਹਨ।ਇਸ ਸਾਲ ਗੇਂਦਬਾਜ਼ੀ &OpenCurlyQuote;ਚ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ 15-15 ਵਿਕਟਾਂ ਲਈਆਂ ਹਨ। ਪਾਕਿਸਤਾਨ ਨੇ ਮੈਚ ਤੋਂ ਪਹਿਲਾਂ ਆਪਣਾ ਪਲੇਇੰਗ-11 ਜਾਰੀ ਕੀਤਾ। ਟੀਮ ਪੂਰੀ ਤਾਕਤ ਨਾਲ ਨੇਪਾਲ ਨਾਲ ਭਿੜੇਗੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version