Site icon Geo Punjab

ਪਟਿਆਲਾ: ਰੁਹਤਾਸ਼ ਕੌਰ ਨੇ ਐਸ.ਡੀ.ਐਸ.ਸੀ ਸਕੂਲ ਦਾ ਨਾਂ ਰੌਸ਼ਨ ਕੀਤਾ

ਪਟਿਆਲਾ: ਰੁਹਤਾਸ਼ ਕੌਰ ਨੇ ਐਸ.ਡੀ.ਐਸ.ਸੀ ਸਕੂਲ ਦਾ ਨਾਂ ਰੌਸ਼ਨ ਕੀਤਾ

ਪਟਿਆਲਾ: ਰੁਹਤਾਸ਼ ਕੌਰ ਨੇ ਐਸ.ਡੀ.ਐਸ.ਸੀ ਸਕੂਲ ਦਾ ਨਾਂ ਰੌਸ਼ਨ ਕੀਤਾ

ਪਟਿਆਲਾ, 24 ਜਨਵਰੀ:

ਐਸ.ਡੀ.ਐਸ ਸਕੂਲ ਪਟਿਆਲਾ ਦੀ ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਰੁਹਤਾਸ਼ ਕੌਰ ਪੁੱਤਰੀ ਡਾ: ਆਸਾ ਸਿੰਘ ਨੇ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਸਾਫਟਬਾਲ ਖੇਡ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਰਾਜ ਪੱਧਰ ‘ਤੇ ਐਸ.ਡੀ.ਐਸ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਰੁਹਤਾਸ਼ ਕੌਰ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪਟਿਆਲਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਸਿੰਘ ਰਾਵਤ, ਡਾ: ਆਸਾ ਸਿੰਘ, ਵਾਈਸ ਪਿ੍ੰਸੀਪਲ ਪੰਕਜ ਕੋਸ਼ਿਲ, ਜਸਦੇਵ ਸਿੰਘ ਡੀ.ਪੀ.ਈ ਅਤੇ ਜਸਪ੍ਰੀਤ ਸਿੰਘ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ |

ਸਨ

Exit mobile version