Site icon Geo Punjab

ਪਟਿਆਲਾ : ਰਾਜਪੁਰਾ ਬਾਈਪਾਸ ‘ਤੇ ਸਲਿੱਪ ਰੋਡ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ – ਐੱਸ.ਡੀ.ਐੱਮ. ਨਮਨ ਮਰਕਨ

ਪਟਿਆਲਾ : ਰਾਜਪੁਰਾ ਬਾਈਪਾਸ ‘ਤੇ ਸਲਿੱਪ ਰੋਡ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ – ਐੱਸ.ਡੀ.ਐੱਮ. ਨਮਨ ਮਰਕਨ

ਪਟਿਆਲਾ : ਰਾਜਪੁਰਾ ਬਾਈਪਾਸ ‘ਤੇ ਸਲਿੱਪ ਰੋਡ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ – ਐੱਸ.ਡੀ.ਐੱਮ. ਨਮਨ ਮਰਕਨ

*ਲੰਮੇ ਸਮੇਂ ਤੋਂ ਬੰਦ ਸਲਿੱਪ ਰੋਡ ਦੇ ਖੁੱਲ੍ਹਣ ਨਾਲ ਰਾਜਪੁਰਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ*

ਰਾਜਪੁਰਾ/ਪਟਿਆਲਾ, 21 ਜਨਵਰੀ:

ਉਪ ਮੰਡਲ ਮੈਜਿਸਟਰੇਟ ਰਾਜਪੁਰਾ ਸ੍ਰੀ ਨਮਨ ਮਰਕਨ ਨੇ ਦੱਸਿਆ ਕਿ ਰਾਜਪੁਰਾ ਬਾਈਪਾਸ ‘ਤੇ ਚੰਡੀਗੜ੍ਹ ਤੋਂ ਚੰਡੀਗੜ੍ਹ ਆਉਣ ਵਾਲੀ ਗਗਨ ਚੌਕ ਤੋਂ ਪਟਿਆਲਾ ਨੂੰ ਜਾਣ ਵਾਲੀ ਸਲਿਪ ਰੋਡ ਜੋ ਕਿ ਪਿਛਲੇ ਕੁਝ ਸਮੇਂ ਤੋਂ ਬੰਦ ਸੀ, ਨੂੰ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੁਣ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਸਮੇਤ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਐਸਡੀਐਮ ਨਮਨ ਮਰਕਨ ਨੇ ਦੱਸਿਆ ਕਿ ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਜਾਂ ਬਠਿੰਡਾ ਵੱਲ ਜਾਣ ਲਈ ਰਾਜਪੁਰਾ ਸ਼ਹਿਰ ਵਿੱਚੋਂ ਲੰਘਣਾ ਪੈਂਦਾ ਸੀ, ਜਿਸ ਨਾਲ ਨਾ ਸਿਰਫ਼ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ ਸਗੋਂ ਆਮ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਤੋਂ ਆਉਣ ਵਾਲਾ ਟਰੈਫਿਕ ਰਾਜਪੁਰਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਬਿਨਾਂ ਸਿੱਧਾ ਬਾਈਪਾਸ ਦੀ ਵਰਤੋਂ ਕਰ ਸਕੇਗਾ। ਇਸ ਨਾਲ ਨਾ ਸਿਰਫ ਸ਼ਹਿਰ ਦੇ ਅੰਦਰ ਟ੍ਰੈਫਿਕ ਦਾ ਦਬਾਅ ਘੱਟ ਹੋਵੇਗਾ, ਸਗੋਂ ਹਾਦਸਿਆਂ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਘੱਟ ਜਾਵੇਗੀ।

ਐਸਡੀਐਮ ਨੇ ਕਿਹਾ ਕਿ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ ਪੱਖੀ ਫੈਸਲੇ ਲਏ ਜਾਂਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਸਹੂਲਤ ਦਾ ਭਰਪੂਰ ਲਾਭ ਉਠਾਉਣ।

Exit mobile version