ਪਟਿਆਲਾ: ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਟੋਕਨ ਸਿਸਟਮ ਸ਼ੁਰੂ ਪੰਜਾਬ ਸਰਕਾਰ ਨੇ ਈ-ਗਵਰਨੈਂਸ ਰਾਹੀਂ ਸੂਬੇ ਦੇ ਆਮ ਲੋਕਾਂ ਨੂੰ ਆਸਾਨ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮਰੀਜ਼ਾਂ ਦੀ ਸਹੂਲਤ ਲਈ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ, ਪਟਿਆਲਾ ਵਿੱਚ ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਇਸ ਲਈ ਜਿਸ ਨਾਲ ਮਰੀਜ਼ ਬਿਨਾਂ ਲਾਈਨਾਂ ‘ਚ ਖੜ੍ਹੇ ਹੋ ਕੇ ਆਸਾਨੀ ਨਾਲ ਇਲਾਜ ਕਰਵਾ ਸਕਦੇ ਹਨ। ਬੀਤੇ ਕੱਲ੍ਹ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦੇ ਦੌਰੇ ਦੌਰਾਨ ਓ.ਪੀ.ਡੀ ਵਿਖੇ ਭੀੜ-ਭੜੱਕੇ ਕਾਰਨ ਮਰੀਜ਼ਾਂ ਨੂੰ ਪਰਚੀ ਬਣਾਉਣ ਸਮੇਂ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਟੋਕਨ ਸਿਸਟਮ ਲਗਾਉਣ ਦੀ ਹਦਾਇਤ ਕੀਤੀ ਸੀ, ਜੋ ਅੱਜ ਕਾਰਜਸ਼ੀਲ ਹੋ ਗਿਆ ਹੈ। @BhagwantMann #healthminister pic.twitter.com/JquTTnncVp — ਚੇਤਨ ਸਿੰਘ ਜੌੜਾਮਾਜਰਾ (@jouramajra) ਸਤੰਬਰ 22, 2022