Site icon Geo Punjab

ਪਟਿਆਲਾ (ਪੱਤਰ ਪ੍ਰੇਰਕ): ਆਤਮਾ ਰਾਮ ਕੁਮਾਰ ਸਭਾ ਸਕੂਲ ਵਿੱਚ ਐਥਲੈਟਿਕ ਮੀਟ ਕਰਵਾਈ ਗਈ

ਪਟਿਆਲਾ (ਪੱਤਰ ਪ੍ਰੇਰਕ): ਆਤਮਾ ਰਾਮ ਕੁਮਾਰ ਸਭਾ ਸਕੂਲ ਵਿੱਚ ਐਥਲੈਟਿਕ ਮੀਟ ਕਰਵਾਈ ਗਈ

ਪਟਿਆਲਾ : ਆਤਮਾ ਰਾਮ ਕੁਮਾਰ ਸਭਾ ਸਕੂਲ ਅਥਲੈਟਿਕ ਮਿਟੀ ਕਰਵਾਈ ਗਈ

ਪਟਿਆਲਾ, 27 ਨਵੰਬਰ:

ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਅਥਲੈਟਿਕ ਮੀਟ ਸਨਾਤਮ ਧਰਮ ਕੁਮਾਰ ਸਭਾ ਦੇ ਪ੍ਰਧਾਨ ਬਾਲਕ੍ਰਿਸ਼ਨ ਸਿੰਗਲਾ ਅਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਮਨੀਸ਼ ਗੋਇਲ ਦੀ ਅਗਵਾਈ ਹੇਠ ਕਰਵਾਈ ਗਈ। ਮੁੱਖ ਮਹਿਮਾਨ ਵਜੋਂ ਗੌਤਮ ਸੇਠ ਅਤੇ ਪੂਨਮ ਸੇਠ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪਿ੍ੰਸੀਪਲ ਡਾ: ਡੌਲੀ ਲਾਰੋਆ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਅਥਲੈਟਿਕਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ। ਐਚਓਡੀ ਸਪੋਰਟਸ ਡਾ: ਆਸਾ ਸਿੰਘ ਨੇ ਦੱਸਿਆ ਕਿ ਅਥਲੈਟਿਕ ਮੀਟ ਵਿੱਚ 100 ਮੀਟਰ ਦੌੜ, 50 ਮੀਟਰ ਦੌੜ, ਥ੍ਰੀ ਲੈੱਗ ਰੇਸ, ਸਪੂਨ ਰੇਸ, ਸ਼ਾਟ ਪੁਟ, ਰਿਲੇਅ ਰੇਸ, ਸਲੋ ਸਾਈਕਲਿੰਗ, ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਕਸਤ ਭਾਰਤ ਤਹਿਤ ਬਿਜ਼ਨਸ ਬਲਾਸਟਰ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਕੂਲ ਦੇ ਪ੍ਰਬੰਧਕੀ ਅਫ਼ਸਰ ਨਵਨੀਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ਼ ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ | ਇਸ ਮੌਕੇ ਸਾਬਕਾ ਪਿ੍ੰਸੀਪਲ ਜੀਵਨ ਕੁਮਾਰ ਗਰਗ, ਹਾਊਸ ਇੰਚਾਰਜ ਸੰਜੇ ਸ਼ਰਮਾ, ਵਿਵੇਕ ਸ਼ਾਹੀ, ਰਾਜੇਸ਼ ਕੌਸ਼ਲ, ਅਨੁਰਾਧਾ ਕੱਦ, ਜਸਪ੍ਰੀਤ ਕੌਰ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਅਤੇ ਸਮੂਹ ਸਟਾਫ਼ ਹਾਜ਼ਰ ਸੀ |

Exit mobile version