Site icon Geo Punjab

ਪਟਿਆਲਾ ਨਿਊਜ਼ : ਆਨੰਦ ਨਗਰ ਬੀ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੁੰਦਰ ਪਾਰਕ, ​​ਓਪਨ ਜਿੰਮ ਅਤੇ ਯੋਗਾ ਸ਼ੈੱਡ : ਡਾ ਬਲਬੀਰ ਸਿੰਘ

ਪਟਿਆਲਾ ਨਿਊਜ਼ : ਆਨੰਦ ਨਗਰ ਬੀ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੁੰਦਰ ਪਾਰਕ, ​​ਓਪਨ ਜਿੰਮ ਅਤੇ ਯੋਗਾ ਸ਼ੈੱਡ : ਡਾ ਬਲਬੀਰ ਸਿੰਘ

<div class&equals;"body-content post-content-wrap">&NewLine;<div dir&equals;"ltr"><&sol;div>&NewLine;<div dir&equals;"ltr">-ਸਿਹਤ ਮੰਤਰੀ ਵੱਲੋਂ ਵਾਰਡ ਨੰਬਰ 5 ਦੇ ਆਮ ਆਦਮੀ ਕਲੀਨਿਕ ਨੇੜੇ ਜਗ੍ਹਾ ਦਾ ਨਿਰੀਖਣ<&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ&colon; ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪਟਿਆਲਾ ਦਿਹਾਤੀ ਖੇਤਰ ਦੇ ਆਨੰਦ ਨਗਰ ਬੀ ਦੀ ਗਲੀ ਨੰਬਰ 32 ਨੇੜੇ ਸਰਕਾਰੀ ਜਗ੍ਹਾ &&num;8216&semi;ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ&comma; &ZeroWidthSpace;&ZeroWidthSpace;ਓਪਨ ਜਿੰਮ ਅਤੇ ਯੋਗਾ ਸ਼ੈੱਡ ਦਾ ਨਿਰਮਾਣ ਕੀਤਾ ਜਾਵੇਗਾ।<&sol;div>&NewLine;<div dir&equals;"ltr">ਅੱਜ ਵਾਰਡ ਨੰਬਰ 5 ਦੇ ਵਾਸੀਆਂ ਨਾਲ ਮਿਲ ਕੇ ਪਾਰਕ ਵਾਲੀ ਥਾਂ ਦਾ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ&period; ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ&comma; ਪੰਜਾਬੀ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਕੰਮ ਕਰ ਰਹੀ ਆਮ ਆਦਮੀ ਪਾਰਟੀ &lpar;ਆਪ&rpar; ਸਰਕਾਰ ਵੱਲੋਂ ਇਸ ਸਥਾਨ &&num;8216&semi;ਤੇ &&num;8216&semi;ਆਪ&&num;8217&semi; ਕਲੀਨਿਕ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ&comma; ਜਿਸ ਦਾ ਰੋਜ਼ਾਨਾ ਸੈਂਕੜੇ ਮਰੀਜ਼ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਦੇ ਨਾਲ-ਨਾਲ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਨਾਲ ਲਗਪਗ 700 ਗਜ਼ ਜਗ੍ਹਾ ਖਾਲੀ ਪਈ ਹੈ ਜਿੱਥੇ ਅਸੀਂ ਤੰਦਰੁਸਤ ਪੰਜਾਬ ਯੋਜਨਾ ਤਹਿਤ ਚਲਾਈਆਂ ਜਾ ਰਹੀਆਂ ਯੋਗਸ਼ਾਲਾਵਾਂ ਤਹਿਤ ਓਪਨ ਜਿੰਮ&comma; ਸੁੰਦਰ ਪਾਰਕ ਅਤੇ ਯੋਗਾ ਕਲਾਸਾਂ ਲਈ ਸ਼ੈੱਡ ਬਣਾਵਾਂਗੇ।<&sol;div>&NewLine;<div dir&equals;"ltr">ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਦਾ ਆਧਾਰ ਸਿਹਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਯੋਗਸ਼ਾਲਾ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਖਾਸ ਕਰਕੇ ਔਰਤਾਂ ਯੋਗਾ ਕਲਾਸਾਂ ਲਈ ਕਾਫੀ ਉਤਸ਼ਾਹ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਜਗ੍ਹਾ ਬਣਾਉਣ ਨਾਲ ਇਹ ਕਲਾਸਾਂ ਵੱਡੇ ਪੱਧਰ ’ਤੇ ਕਰਵਾਈਆਂ ਜਾ ਸਕਦੀਆਂ ਹਨ।<&sol;div>&NewLine;<div dir&equals;"ltr">ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲੋਕਾਂ ਦੇ ਮੁਫਤ ਇਲਾਜ ਲਈ 10 ਲੱਖ ਰੁਪਏ ਦੀ ਬੀਮਾ ਯੋਜਨਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ&comma; ਜਿਸ ਦਾ ਲਾਭ ਲੈਣ ਲਈ ਲੋਕ ਜਲਦੀ ਤੋਂ ਜਲਦੀ ਇਸ ਨੂੰ ਰਜਿਸਟਰ ਕਰਵਾਉਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਿਨ੍ਹਾਂ ਔਰਤਾਂ ਨੇ ਹੁਣ ਤੱਕ 1000 ਰੁਪਏ ਦੀ ਇਸ ਸਕੀਮ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ&comma; ਉਹ ਵੀ ਆਪਣੀ ਰਜਿਸਟ੍ਰੇਸ਼ਨ ਤੁਰੰਤ ਕਰਵਾ ਲੈਣ।<&sol;div>&NewLine;<div dir&equals;"ltr">ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ&comma; ਵਾਰਡ ਕੌਂਸਲਰ ਦਵਿੰਦਰ ਕੌਰ&comma; ਚਰਨਜੀਤ ਸਿੰਘ ਐਸ&period;ਕੇ&period;&comma; ਜਸਬੀਰ ਸਿੰਘ ਗਾਂਧੀ&comma; ਐਸ&period;ਡੀ&period;ਐਮ ਗੁਰਦੇਵ ਸਿੰਘ ਧਾਮ&comma; ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ&comma; ਥਾਣਾ ਤ੍ਰਿਪੜੀ ਦੇ ਐਸ&period;ਐਚ&period;ਓ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।<&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<&sol;p><&sol;div>&NewLine;

Exit mobile version