Jourian Bhattian Patiala ‘ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਪਟਿਆਲਾ ਦੇ ਜੌੜੀਆਂ ਭੱਟੀਆਂ ਇਲਾਕੇ ‘ਚ ਇੱਕ ਵਿਅਕਤੀ ਦਾ ਠੰਡੀ ਸੂਈ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਤਿੰਦਰਪਾਲ ਭੋਲਾ ਨਾਂ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਭੋਲਾ ਦੇ ਭਰਾ ਨੇ ਦੱਸਿਆ ਕਿ ਉਸ ਨੇ ਰਾਮਲੀਲਾ ਦੀ ਸਟੇਜ ਤੋਂ ਇੱਕ ਸ਼ਰਾਬ ਤਸਕਰ ਨੂੰ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਸ਼ਰਾਬ ਤਸਕਰ ਨੇ ਰਾਲ ਲੀਲਾ ਦੀ ਸਟੇਜ ‘ਤੇ ਹੀ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਕਤ ਵਿਅਕਤੀ ਨੇ ਦੱਸਿਆ ਕਿ ਤਸਕਰ ਨੇ ਸਤਿੰਦਰਪਾਲ ਦੀ ਛਾਤੀ ‘ਚ ਕਰੀਬ 15-16 ਵਾਰੀ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
