ਪਟਿਆਲਾ: ਪੰਜਾਬ ਦੇ ਵਿੱਚ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਹੁਣ ਇੱਕ ਹੋਰ ਬੇਅਦਬੀ ਦਾ ਮਾਮਲਾ ਪਟਿਆਲਾ ਦੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਤੋਂ ਸਾਹਮਣੇ ਆਇਆ ਜਿੱਥੇ ਸ਼ਹਿਰ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਮੀ ਵਿਅਕਤੀ ਨੇ ਮਾਤਾ ਦੀ ਪਵਿੱਤਰ ਮੂਰਤੀ ਦੇ ਨਜਦੀਕ ਜਾਣ ਦੀ ਕੋਸ਼ਿਸ਼ ਕੀਤੀ। ਪਰ ਮੌਕੇ ਤੇ ਮੋਜੂਦ ਸੇਵਾਦਾਰਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
Police ਨੇ ਦਬੋਚਿਆ Gangster, ਨਾਮੀ ਗਾਇਕ ਦਾ ਸਾਥੀ ਸੀ ਟਾਰਗੇਟ | Andy Dhugga | D5 Channel Punjabi
ਜਿੱਥੇ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਐਸਐਸਪੀ ਵਰੁਣ ਸ਼ਰਮਾ ਤੇ ਐਸਡੀਐਮ ਇਸਮਿੱਤ ਵਿਜੇ ਸਿੰਘ ਵੀ ਮੌਕੇ ਤੇ ਪਹੁੰਚੇ। ਇਸ ਮੌਕੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਅਤੇ ਇਸ ਮਾਮਲੇ ਦੀ ਬਹੁਤ ਹੀ ਡੁੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਇਸ ਬੇਅਦਬੀ ਦੀ ਕੋਸ਼ਿਸ਼ ਪਿੱਛੇ ਕਿਸ ਦੀ ਸਾਜ਼ਿਸ਼ ਹੈ ਇਹ ਜਾਂਚ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
