Site icon Geo Punjab

ਜੀਵਨ ਗੁਪਤਾ ਜ਼ਖ਼ਮੀ ਵਿਦਿਆਰਥੀਆਂ ਅਤੇ ਡਰਾਈਵਰ ਨੂੰ ਲੈ ਕੇ ਹਸਪਤਾਲ ਪੁੱਜੇ।


ਚੰਡੀਗੜ੍ਹ (ਬਿੰਦੂ ਸਿੰਘ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਜਗਰਾਓਂ ਵਿਖੇ ਸਕੂਲ ਬੱਸ ਅਤੇ ਤੇਜ਼ ਰਫਤਾਰ ਪੀ.ਆਰ.ਟੀ.ਸੀ ਬੱਸ ਵਿਚਾਲੇ ਹੋਈ ਟੱਕਰ ‘ਚ ਜ਼ਖਮੀ ਹੋਏ ਵਿਦਿਆਰਥੀਆਂ ਅਤੇ ਡਰਾਈਵਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਡੀਐੱਮਸੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅਤੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੜਕ ‘ਤੇ ਡਰਾਈਵਰ ਦੀ ਪੁਲਿਸ ਨਾਲ ਟੱਕਰ, ਵਰਦੀ ਪਾੜੀ, ਪੱਗ ਉਤਾਰੀ, ਡਰਾਈਵਰ ਨੇ ਦਿੱਤੀ ਧਮਕੀ | D5 Channel Punjabi ਇਸ ਮੌਕੇ ਜੀਵਨ ਗੁਪਤਾ ਨੇ ਹਸਪਤਾਲ ਦੇ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਜ਼ਖ਼ਮੀਆਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜ਼ਖ਼ਮੀਆਂ ਦੇ ਵਧੀਆ ਇਲਾਜ ਲਈ ਹਦਾਇਤਾਂ ਕੀਤੀਆਂ | ਇਸ ਮੌਕੇ ਭਾਜਪਾ ਦੇ ਸੂਬਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ, ਜੀਵਨ ਗੁਪਤਾ ਸਮੇਤ ਭਾਜਪਾ ਆਗੂ ਵਿਸ਼ਾਲ ਗੁਲਾਟੀ ਵੀ ਮੌਜੂਦ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version