Site icon Geo Punjab

ਜੀਦਾ ਟੋਲ ਪਲਾਜੇ ਤੇ ਥਾਣਾ ਮੁਖੀ ਨਾਲ ਕਿਸਾਨ ਆਗੂਆਂ ਦੀ ਤਿੱਖੀ ਤਕਰਾਰਬਾਜ਼ੀ


ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨ ਆਗੂ ਅਤੇ ਥਾਣਾ ਨੇਹੀਆਂਵਾਲਾ ਦੀ ਇੰਚਾਰਜ ਸਬ-ਇੰਸਪੈਕਟਰ ਕਰਮਜੀਤ ਕੌਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿੱਚ ਕਾਫੀ ਦੇਰ ਤੱਕ ਬਹਿਸ ਚੱਲਦੀ ਰਹੀ। ਪੁਲਿਸ ਤੇ ਕਿਸਾਨ ਜਥੇਬੰਦੀਆਂ ਨੇ ਇੱਕ-ਦੂਜੇ ‘ਤੇ ਲਾਠੀਆਂ ਮਾਰਨ ਦੇ ਦੋਸ਼ ਲਾਏ।ਕਿਸਾਨ ਟੋਲ ਪਲਾਜ਼ਾ ਨੂੰ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਮਹਿਲਾ ਥਾਣਾ ਇੰਚਾਰਜ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਉਠਾਈ।ਜਾਣਕਾਰੀ ਅਨੁਸਾਰ ਕਿਸਾਨ ਬੀਤੇ ਦਿਨ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੋਂ ਲੰਘ ਰਹੇ ਸਨ। ਇਸ ਦੌਰਾਨ ਟੋਲ ਪਰਚੀ ਕੱਟਣ ਨੂੰ ਲੈ ਕੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਲੜਾਈ ਹੋ ਗਈ। ਮਾਮਲਾ ਉਦੋਂ ਵਧ ਗਿਆ ਜਦੋਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਟੋਲ ’ਤੇ ਧਰਨਾ ਦਿੱਤਾ। ਜਾਮ ਦੀ ਸਥਿਤੀ ਪੈਦਾ ਹੋਣ ’ਤੇ ਥਾਣਾ ਸਦਰ ਦੀ ਇੰਚਾਰਜ ਮਹਿਲਾ ਸਬ ਇੰਸਪੈਕਟਰ ਕਰਮਜੀਤ ਕੌਰ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੀ ਪਰ ਧਰਨਾਕਾਰੀ ਕਿਸਾਨ ਧਰਨੇ ਤੋਂ ਨਹੀਂ ਉੱਠੇ। ਜਿਸ ਕਾਰਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਕਾਫੀ ਦੇਰ ਤੱਕ ਚੱਲੀ। ਪਰ ਕਿਸਾਨ ਜਥੇਬੰਦੀਆਂ ਧਰਨੇ ਤੋਂ ਪਿੱਛੇ ਨਹੀਂ ਹਟੀਆਂ। ਦੇਰ ਰਾਤ ਤੱਕ ਟੋਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਜਾਰੀ ਰਿਹਾ। ਇਸ ਦੌਰਾਨ ਕਈ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version