Site icon Geo Punjab

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਪਟਿਆਲਾ 2 ਨੇ ਓਵਰਆਲ ਟਰਾਫੀ ਜਿੱਤੀ

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਪਟਿਆਲਾ 2 ਨੇ ਓਵਰਆਲ ਟਰਾਫੀ ਜਿੱਤੀ

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਪਟਿਆਲਾ 2 ਨੇ ਓਵਰਆਲ ਟਰਾਫੀ ਜਿੱਤੀ

ਪਟਿਆਲਾ, 3 ਨਵੰਬਰ:

ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਬਲਾਕ ਪ੍ਰਾਇਮਰੀ ਅਫ਼ਸਰ ਪਟਿਆਲਾ-2 ਪ੍ਰਿਥੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਪਟਿਆਲਾ-2 ਬਲਾਕ ਨੇ ਲਗਾਤਾਰ ਤੀਜੀ ਵਾਰ ਓਵਰਆਲ ਟਰਾਫੀ ਜਿੱਤੀ ਹੈ। ਇਸ ਮੌਕੇ ਬਲਾਕ ਖੇਡ ਅਫ਼ਸਰ ਆਦਰਸ਼ ਬਾਂਸਲ, ਸੀਐਸਟੀ ਇੰਦਰਪਾਲ ਸਿੰਘ, ਭੁਪਿੰਦਰ ਸਿੰਘ, ਇੰਦੂਬਾਲਾ, ਸੰਦੀਪ ਕੌਰ, ਅਮਨਦੀਪ ਕੌਰ, ਸਤਵੰਤ ਕੌਰ, ਸੁਰੇਸ਼ ਕੁਮਾਰ, ਪੂਰਨ ਸਿੰਘ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।

Exit mobile version