ਜਲੰਧਰ ਪੁਲਿਸ ਨੇ ਬੋਲੈਰੋ ਗੱਡੀਆਂ ਵਿੱਚ 20 ਤੋਂ ਵੱਧ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਮੁਲਜ਼ਮਾਂ ਦੀ ਪਛਾਣ ਗੁਰਸ਼ਰਨ ਸਿੰਘ ਉਰਫ਼ ਗੋਲੂ ਪੁੱਤਰ ਤਿਰਲੋਕ ਸਿੰਘ ਵਾਸੀ ਪਿੰਡ ਵਰਿਆਣਾ, ਸੁਨੀਲ ਕੁਮਾਰ ਉਰਫ਼ ਸ਼ੀਲੂ ਪੁੱਤਰ ਸੋਮਲਾਲ ਵਾਸੀ ਪਿੰਡ ਵਰਿਆਣਾ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਸੋਮਲ ਲਾਲ ਵਾਸੀ ਪਿੰਡ ਵਰਿਆਣਾ ਵਜੋਂ ਹੋਈ ਹੈ।ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏਡੀਸੀਪੀ ਇਨਵੈਸਟੀਗੇਸ਼ਨ ਭੁਪਿੰਦਰ ਸਿੰਘ, ਏਸੀਪੀ ਡਿਟੈਕਟਿਵ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਕਰਾਈਮ ਬ੍ਰਾਂਚ ਦੇ ਇੰਚਾਰਜ ਹਰਵਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਬੋਲੈਰੋ ਗੱਡੀ ਪੀਬੀ 08 ਈਜੀ 8147 ਬਰਾਮਦ ਕਰਕੇ 20 ਵਾਰਦਾਤਾਂ ਨੂੰ ਟਰੇਸ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਨਵੀਂ ਸਬਜ਼ੀ ਮੰਡੀ ਨਗਾਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਇੱਕ ਚਿੱਟੇ ਰੰਗ ਦੀ ਬੋਲੈਰੋ ਕਾਰ ਵਿੱਚ ਮੋਬਾਈਲ ਫ਼ੋਨ ਵੇਚਣ ਲਈ ਸ਼ਿਵ ਨਗਰ ਫਾਟਕ ਨੇੜੇ ਘੁੰਮ ਰਹੇ ਹਨ, ਜਿਨ੍ਹਾਂ ਪਾਸੋਂ ਤੇਜ਼ਧਾਰ ਹਥਿਆਰ ਅਤੇ ਖੋਹੇ ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਸਕਦੇ ਹਨ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਟੀਮ ਨੇ ਸ਼ਿਵ ਨਗਰ ਗੇਟ ਨੇੜੇ ਨਾਕਾਬੰਦੀ ਕੀਤੀ। ਨਾਕਾਬੰਦੀ ਦੇਖ ਕੇ ਮੁਲਜ਼ਮਾਂ ਨੇ ਕਾਰ ਹੌਲੀ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਭੱਜਦੇ ਹੋਏ ਜ਼ਖ਼ਮੀ ਵੀ ਹੋ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 15 ਮੋਬਾਈਲ ਫੋਨ ਅਤੇ ਬੋਲੈਰੋ ਗੱਡੀ ਬਰਾਮਦ ਹੋਈ ਹੈ।ਦੋਸ਼ੀਆਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇੱਕ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਜਦਕਿ ਤਿੰਨ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਵਿੱਚੋਂ ਦੋ ਭਰਾ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ 30 ਸਾਲਾ ਗੁਰਸ਼ਰਨ ਸਿੰਘ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਦੱਸਿਆ ਕਿ ਗੁਰਸ਼ਰਨ ਸਿੰਘ 10ਵੀਂ ਪਾਸ ਹੈ ਅਤੇ ਹੈਰੋਇਨ ਦਾ ਆਦੀ ਹੈ। 25 ਸਾਲਾ ਲਵਪ੍ਰੀਤ 8ਵੀਂ ਪਾਸ ਹੈ। ਉਹ ਵੈਲਡਰ ਦਾ ਕੰਮ ਕਰਦਾ ਹੈ ਅਤੇ ਹੈਰੋਇਨ ਦਾ ਆਦੀ ਵੀ ਹੈ। ਜਦੋਂਕਿ 27 ਸਾਲਾ ਸੁਨੀਲ ਕੁਮਾਰ 10ਵੀਂ ਪਾਸ ਹੈ। ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ। ਉਹ ਹੈਰੋਇਨ ਦਾ ਵੀ ਆਦੀ ਹੈ। ਮੁਲਜ਼ਮ ਹੁਣ ਤੱਕ 20 ਵਾਰਦਾਤਾਂ ਕਰ ਚੁੱਕੇ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
