Site icon Geo Punjab

ਚੰਨੀ ਸਰਕਾਰ ਵੇਲੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲਾ ਡੀਐਸਪੀ ਹੁਣ ਅਧਿਆਪਕਾਂ ਕੋਲੋਂ ਗਿੜ ਗਿੜਾ ਕੇ ਮੰਗ ਰਿਹਾ ਮੁਆਫ਼ੀ


ਕਾਂਗਰਸ ਸਰਕਾਰ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਜ ਦੌਰਾਨ ਮਾਨਸਾ ਵਿੱਚ ਆਪਣੇ ਹੱਕਾਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਹੁਣ ਉਨ੍ਹਾਂ ਹੀ ਅਧਿਆਪਕਾਂ ਤੋਂ ਮੁਆਫ਼ੀ ਮੰਗ ਰਹੇ ਹਨ। ਉਸ ਨੂੰ ਮੈਜਿਸਟ੍ਰੇਟ ਜਾਂਚ ਤੋਂ ਬਚਾਉਣ ਲਈ ਅਧਿਆਪਕਾਂ ਦੇ ਸਾਹਮਣੇ ਭੀਖ ਮੰਗ ਰਿਹਾ ਹੈ। ਉਹ ਅਧਿਆਪਕਾਂ ਨੂੰ ਆਪਣਾ ਬਿਆਨ ਦੇ ਕੇ ਆਪਣੀ ਫਾਈਲ ਬੰਦ ਕਰਵਾਉਣ ਦੀ ਅਪੀਲ ਕਰ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਅਧਿਆਪਕਾਂ ਅੱਗੇ ਆਪਣੀ ਗਲਤੀ ਦੀ ਮੁਆਫੀ ਮੰਗਣ ਵਾਲੇ ਡੀਐੱਸਪੀ ਗੁਰਮੀਤ ਸਿੰਘ ਦੀ ਫੋਨ ਕਾਲ ਦੀ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਫੋਨ ਵਿੱਚ ਡੀਐਸਪੀ ਇੱਕ ਈਟੀਟੀ ਅਧਿਆਪਕ ਨੂੰ ਕਹਿ ਰਿਹਾ ਹੈ ਕਿ ਉਸ ਤੋਂ ਆਪਣੀ ਡਿਊਟੀ ਕਰਦੇ ਹੋਏ ਗਲਤੀ ਹੋ ਗਈ ਹੈ, ਕਿਰਪਾ ਕਰਕੇ ਉਸ ਨੂੰ ਮੁਆਫ਼ ਕਰ ਦਿਓ। ਲਾਠੀਚਾਰਜ ਦੀ ਮੈਜਿਸਟ੍ਰੇਟ ਜਾਂਚ ਪੈਂਡਿੰਗ ਹੈ ਪਰ ਕੇਸ ਕਾਰਨ ਸਾਰਾ ਰਿਟਾਇਰਮੈਂਟ ਮਾਮਲਾ ਉਲਝ ਗਿਆ ਹੈ।
 ਸੀ.ਐੱਮ ਸੁਰੱਖਿਆ ‘ਚ ਤਾਇਨਾਤ ਡੀਐੱਸਪੀ ਗੁਰਮੀਤ ਸਿੰਘ ਇੰਨਾ ਭੜਕ ਗਿਆ ਕਿ ਉਸ ਨੇ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਡੀਐਸਪੀ ਨੇ ਪਹਿਲਾਂ ਅਧਿਆਪਕਾਂ ਦੀ ਸੜਕ ’ਤੇ ਕੁੱਟਮਾਰ ਕੀਤੀ, ਉਸ ਤੋਂ ਬਾਅਦ ਵੀ ਉਨ੍ਹਾਂ ਦਾ ਗੁੱਸਾ ਠੰਢਾ ਨਹੀਂ ਹੋਇਆ। ਜਦੋਂ ਅਧਿਆਪਕ ਨੂੰ ਫੜ ਕੇ ਬੱਸ ਵਿੱਚ ਬਿਠਾਇਆ ਗਿਆ ਤਾਂ ਉਹ ਖਿੜਕੀ ਵਿੱਚੋਂ ਡੰਡਾ ਪਾ ਕੇ ਅਧਿਆਪਕਾਂ ਦੀ ਕੁੱਟਮਾਰ ਕਰਦਾ ਰਿਹਾ ਸੀ

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version