ਪੰਜਾਬ ਸਰਕਾਰ ਨੇ ਜੁਗਾੜੂ ਵਾਹਨਾਂ ਦੇ ਡਰਾਈਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਗੁੱਸੇ ਵਿੱਚ ਆਏ ਰੇਹੜੀ ਚਾਲਕਾਂ ਨੇ ਬਠਿੰਡਾ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਦਾ ਘਿਰਾਓ ਕੀਤਾ।
ਰੇਹੜੀ ਚਾਲਕਾਂ ਦਾ ਕਹਿਣਾ ਹੈ ਕਿ ਅਸੀਂ ਹੀ ‘ਆਪ’ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਹੁਣ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਸਾਡੀ ਰੋਜ਼ੀ-ਰੋਟੀ ‘ਤੇ ਲੱਤ ਮਾਰ ਰਹੀ ਹੈ। ਰੇਹੜੀ ਚਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਬੇਰੁਜ਼ਗਾਰ ਹੋ ਗਏ ਤਾਂ ਉਹ ਨਸ਼ਿਆਂ ਦਾ ਰਾਹ ਅਪਣਾ ਕੇ ਗਲਤ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਜੁਗਾੜੂ ਰੇਹੜੀ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੁਗਾੜੂ ਰੇਹੜੀ ਲਾਉਣ ਵਾਲਿਆਂ ’ਤੇ ਪਾਬੰਦੀ ਲਾਉਣ ਦੇ ਹੁਕਮਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।