Site icon Geo Punjab

ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਸਾਜਿਸ਼ ਰਚਣ ਵਾਲੇ ਗੈਂਗਸਟਰ ਗ੍ਰਿਫਤਾਰ



ਬੰਬੀਹਾ ਗਰੁੱਪ ਦੇ 4 ਮੈਂਬਰ ਸਪੈਸ਼ਲ ਆਪ੍ਰੇਸ਼ਨ ਸੈੱਲ ਟੀਮ ਨੇ ਗ੍ਰਿਫਤਾਰ ਕੀਤੇ ਬੰਬੀਹਾ ਗਰੁੱਪ ਦੇ 4 ਮੈਂਬਰ ਚੰਡੀਗੜ੍ਹ: ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਕਾਬੂ ਕੀਤੇ ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਕੀਤਾ ਹੈ। ਰਿਪੋਰਟਾਂ ਮੁਤਾਬਕ ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਪਏ। ਚੰਡੀਗੜ੍ਹ ਪੁਲੀਸ ਨੇ ਇੱਕ ਵਿਸ਼ੇਸ਼ ਕਾਰਵਾਈ ਕਰਦਿਆਂ ਬੰਬੀਹਾ ਗਰੁੱਪ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਮਨੂ, ਉਸ ਦੇ ਸਾਥੀ ਅਮਨ ਕੁਮਾਰ, ਸੰਜੀਵ ਕੁਮਾਰ ਅਤੇ ਕਮਲਦੀਪ ਸ਼ਾਮਲ ਹਨ। ਮੁਲਜ਼ਮਾਂ ਤੋਂ ਪੁੱਛਗਿਛ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਰਹਿੰਦੇ ਲੱਕੀ ਪਟਿਆਲ ਦੇ ਖਾਸ ਦੋਸਤ ਨੇ ਉਨ੍ਹਾਂ ਨੂੰ ਫੋਨ ਕਰਕੇ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਲਈ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣ ਲਈ ਕਿਹਾ ਸੀ। ਦਾ ਅੰਤ

Exit mobile version