Site icon Geo Punjab

ਖਰੜ ਹਲਕੇ ਲਈ ਜਲਦੀ ਹੀ ਪੰਜ ਪੁਲਾਂ ਨੂੰ ਮਨਜ਼ੂਰੀ ਮਿਲੇਗੀ: ਅਨਮੋਲ ਗਗਨ ਮਾਨ –

ਖਰੜ ਹਲਕੇ ਲਈ ਜਲਦੀ ਹੀ ਪੰਜ ਪੁਲਾਂ ਨੂੰ ਮਨਜ਼ੂਰੀ ਮਿਲੇਗੀ: ਅਨਮੋਲ ਗਗਨ ਮਾਨ –


ਐਸਏਐਸ ਨਗਰ/ਚੰਡੀਗੜ੍ਹ, 5 ਸਤੰਬਰ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਹਲਕਾ ਖਰੜ ਦੇ ਪਿੰਡ ਤੋਗਾਂ ਅਤੇ ਮਾਜਰੀ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲਵਾਨਾਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਕੁਸ਼ਤੀ ਮੁਕਾਬਲੇ ਜੈ ਬਾਬਾ ਗੁੱਗਾ ਮਾੜੀ ਜਹਰਵੀਰ ਪ੍ਰਬੰਧਕ ਕਮੇਟੀ ਰਜਿ.ਪਿੰਡ ਤੋਗਾ ਅਤੇ ਮਾਜਰੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ | ਕੁਸ਼ਤੀ ਮੁਕਾਬਲਿਆਂ ਵਿੱਚ ਪੰਜਾਬ ਸਮੇਤ ਹੋਰਨਾਂ ਰਾਜਾਂ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਕੁਸ਼ਤੀ ਮੁਕਾਬਲਿਆਂ ਵਿੱਚ ਪੁੱਜਣ ’ਤੇ ਨਗਰ ਨਿਵਾਸੀਆਂ ਅਤੇ ਹਾਜ਼ਰ ਨੌਜਵਾਨਾਂ ਵੱਲੋਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮੈਡਮ ਅਨਮੋਲ ਗਗਨ ਮਾਨ ਨੇ ਪਹਿਲਵਾਨਾਂ ਨੂੰ ਹੱਥ ਜੋੜ ਕੇ ਮੁਕਾਬਲੇ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਹਲਕਾ ਨਿਵਾਸੀਆਂ ਲਈ ਅਜਿਹੇ ਖੇਡ ਮੁਕਾਬਲੇ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਤੋਗਾਂ ਤੋਂ ਪਾਈਪਾਂ ਪਾਉਣ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪੰਜ ਪੁਲ ਬਣਾਉਣ ਲਈ ਜਲਦੀ ਹੀ ਸਰਕਾਰ ਤੋਂ ਮਨਜ਼ੂਰੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਧ ਤੋਂ ਵੱਧ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੇ ਭਿਆਨਕ ਲੱਛਣਾਂ ਨੂੰ ਤਿਆਗ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਤਾ-ਪਿਤਾ, ਇਲਾਕੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ | ਕੈਬਨਿਟ ਮੰਤਰੀ ਨੇ ਕਿਹਾ ਕਿ ਘੋਲ ਕੁਸ਼ਤੀ ਪੰਜਾਬ ਦੀ ਅਨਮੋਲ ਵਿਰਾਸਤ ਹੈ ਅਤੇ ਛਿੰਝ, ਮੇਲੇ ਅਤੇ ਅਖਾੜੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਸ ਦੌਰਾਨ ਕੁਸ਼ਤੀ ਦੰਗਲ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਜੇਤੂ ਪਹਿਲਵਾਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਐਸ.ਡੀ.ਐਮ ਖਰੜ ਸ੍ਰੀ ਰਵਿੰਦਰ ਸਿੰਘ, ਰਵੀ ਰਾਣਾ ਤੋਗਨ, ਅੰਕਿਤ ਸਿਧਾਣਾ ਐਮ.ਡੀ., ਰਘਬੀਰ ਸਿੰਘ ਬਡਾਲਾ, ਸੂਰਜ ਭਾਨ ਗੋਇਲ, ਸੁਖਵਿੰਦਰ ਸਿੰਘ ਬਿੱਟੂ, ਨਿਤਾਸ਼ਾ ਜੋਸ਼ੀ ਤੋਂ ਇਲਾਵਾ ਵਲੰਟੀਅਰ ਹਾਜ਼ਰ ਸਨ।

Exit mobile version