Site icon Geo Punjab

ਕਾਂਗਰਸ ਨੇ ਮੁਲਤਵੀ ਕੀਤੀ ਹੱਲਾ ਬੋਲ ਰੈਲੀ…


ਰਾਸ਼ਟਰੀ ਰਾਜਧਾਨੀ ਵਿੱਚ 28 ਅਗਸਤ ਨੂੰ ਕਾਂਗਰਸ ਵੱਲੋਂ ਕੀਤੀ ਜਾਣ ਵਾਲੀ ‘ਹੱਲਾ ਬੋਲ’ ਰੈਲੀ ਕੋਵਿਡ ਦੇ ਵੱਧਦੇ ਮਾਮਲਿਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਇਹ ਰੈਲੀ ਜ਼ਰੂਰੀ ਵਸਤਾਂ ‘ਤੇ ਲਗਾਏ ਗਏ ਜੀ.ਐੱਸ.ਟੀ ਅਤੇ ਦੇਸ਼ ‘ਚ ਵਧ ਰਹੀ ਬੇਰੁਜ਼ਗਾਰੀ ਕਾਰਨ ਕੇਂਦਰ ਸਰਕਾਰ ਖਿਲਾਫ ਕੀਤੀ ਜਾਣੀ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਕੋਵਿਡ ਦੇ ਵਧਦੇ ਮਾਮਲਿਆਂ ਕਾਰਨ 28 ਅਗਸਤ ਨੂੰ ਹੋਣ ਵਾਲੀ ਕਾਂਗਰਸ ਪਾਰਟੀ ਦੀ ‘ਮਹਿੰਗਾ ਤੇ ਹੱਲਾ ਬੋਲ’ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਹੁਣ ਇਹ ਰੈਲੀ 4 ਸਤੰਬਰ ਨੂੰ ਹੋਵੇਗੀ।’



Exit mobile version