Site icon Geo Punjab

ਉਦਯੋਗਾਂ ਲਈ ਹਰੇ ਰੰਗ ਦੇ ਸਟੈਂਪ ਪੇਪਰ ਦੀ ਵਰਤੋਂ ਕੀਤੀ ਜਾਵੇਗੀ: CM ਭਗਵੰਤ ਮਾਨ



CM Bhagwant Singh Mann ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਸਟੈਂਪ ਪੇਪਰ ਨੂੰ ਕਲਰ ਕੋਡ ਦੇਣ ਦਾ ਫੈਸਲਾ ਲਿਆ ਹੈ: CM ਮਾਨ ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਉਦਯੋਗਾਂ ਲਈ ਕਲਰ ਕੋਡਿੰਗ ਸਟੈਂਪ ਪੇਪਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਉਦਯੋਗ ਲਈ ਹਰੇ ਸਟੈਂਪ ਪੇਪਰ ਲਾਂਚ ਕੀਤੇ ਹਨ। ਸੀਐਮ ਮਾਨ ਨੇ ਕਿਹਾ ਕਿ ਜਦੋਂ ਕੋਈ ਸਨਅਤਕਾਰ ਆਪਣੀ ਸਨਅਤ ਰਜਿਸਟਰਡ ਕਰਵਾ ਲੈਂਦਾ ਹੈ ਤਾਂ ਉਸ ਨੂੰ ਹਰੇ ਰੰਗ ਦਾ ਸਟੈਂਪ ਪੇਪਰ ਦਿੱਤਾ ਜਾਵੇਗਾ, ਜਿਸ ਨੂੰ ਦੋ ਹਫ਼ਤਿਆਂ ਵਿੱਚ ਕਲੀਅਰੈਂਸ ਦੇ ਦਿੱਤੀ ਜਾਵੇਗੀ। ਇਸ ਨਾਲ ਜਲਦੀ ਹੀ ਫੈਕਟਰੀ ਦੀ ਉਸਾਰੀ ਸ਼ੁਰੂ ਹੋ ਸਕਦੀ ਹੈ। ਇਸ ਨਾਲ ਕਈ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਘਟਣਗੀਆਂ ਅਤੇ ਵਪਾਰੀਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਪਹਿਲਾਂ ਵਪਾਰੀ ਪੈਸੇ ਜਮ੍ਹਾਂ ਕਰਵਾਉਂਦੇ ਸਨ ਅਤੇ ਵਿਆਜ ਦਿੰਦੇ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਫੈਕਟਰੀ ਤਿਆਰ ਹੋ ਜਾਵੇਗੀ ਤਾਂ ਉਸੇ ਸਟੈਂਪ ਪੇਪਰ ‘ਤੇ ਪ੍ਰਦੂਸ਼ਣ ਅਤੇ ਜੰਗਲਾਤ ਸਰਟੀਫਿਕੇਟ ਦੀ ਮੋਹਰ ਲਗਾਈ ਜਾਵੇਗੀ। ਇਸ ਸਟੈਂਪ ਪੇਪਰ ਦਾ ਮਤਲਬ ਹੈ ਕਿ ਫੈਕਟਰੀ ਮਾਲਕ ਨੇ ਸਾਰੇ N0C ਕਲੀਅਰ ਕਰ ਦਿੱਤੇ ਹਨ। ਜੇਕਰ ਇੱਕ-ਦੋ ਸਾਲ ਬਾਅਦ ਕੋਈ ਅਧਿਕਾਰੀ ਫੈਕਟਰੀ ਵਿੱਚ ਚੈਕਿੰਗ ਕਰਨ ਲਈ ਆਉਂਦਾ ਹੈ ਤਾਂ ਉਸ ਨੂੰ ਇਹ ਸਟੈਂਪ ਪੇਪਰ ਹੀ ਵਿਖਾਇਆ ਜਾਵੇਗਾ। ਸਾਈਡ ਅਫਸਰ ਇਸ ਸਟੈਂਪ ਪੇਪਰ ਦੀ ਜਾਂਚ ਕਰਕੇ ਇਹ ਪਤਾ ਲਗਾਉਣਗੇ ਕਿ ਜ਼ਮੀਨ ਜਿਸ ਮਕਸਦ ਲਈ ਖਰੀਦੀ ਗਈ ਸੀ, ਉਸ ਲਈ ਵਰਤੀ ਜਾ ਰਹੀ ਹੈ ਜਾਂ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਸਟੈਂਪ ਪੇਪਰ ਨੂੰ ਕਲਰ ਕੋਡ ਦੇਣ ਦਾ ਫੈਸਲਾ ਲਿਆ ਹੈ। ਉਮੀਦ ਹੈ ਕਿ ਇਹ ਸਫਲ ਹੋਵੇਗਾ।” ਦਾ ਅੰਤ

Exit mobile version