Site icon Geo Punjab

ਇਟਲੀ ‘ਚ ਭਾਰੀ ਮੀਂਹ ਕਾਰਨ 9 ਲੋਕਾਂ ਦੀ ਮੌਤ, ਕਈ ਲਾਪਤਾ

<p> <br &sol;>&NewLine;<br &sol;>&NewLine; &Tab; ਇਟਲੀ ਵਿਚ ਲਗਾਤਾਰ ਬਾਰਿਸ਼ ਨੇ ਇਟਲੀ ਦੇ ਸੂਬੇ ਏਮੀਲੀਆ ਰੋਮਾਗਨਾ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਮਿਲਾਨ &lpar;ਦਲਜੀਤ ਮੱਕੜ&rpar; &colon; ਇਟਲੀ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਖਰਾਬ ਮੌਸਮ ਐਮਿਲਿਆ ਰੋਮਾਗਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖਤਰਾ ਬਣਦਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਇਟਲੀ ਵਿਚ ਭਾਰੀ ਮੀਂਹ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਗਾਤਾਰ ਹੋ ਰਹੀ ਬਾਰਿਸ਼ ਨੇ ਇਟਲੀ ਦੇ ਸੂਬੇ ਐਮਿਲਿਆ ਰੋਮਾਗਨਾ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇਸ ਹੜ੍ਹ ਨੇ ਹੁਣ ਤੱਕ 9 ਲੋਕਾਂ ਦੀ ਜਾਨ ਲੈ ਲਈ ਹੈ&comma; ਜਦੋਂ ਕਿ ਕਈ ਲੋਕ ਪਾਣੀ ਵਿਚ ਵਹਿ ਗਏ ਹਨ। 300 ਮਿਲੀਮੀਟਰ &lpar;12 ਇੰਚ&rpar; ਦੀ ਰਫ਼ਤਾਰ ਨਾਲ ਪੈ ਰਹੇ ਭਾਰੀ ਮੀਂਹ ਦੇ ਪਾਣੀ ਨੇ ਰਾਜ ਦੇ ਕਈ ਇਲਾਕਿਆਂ ਨੂੰ ਕੁਝ ਹੀ ਪਲਾਂ ਵਿੱਚ ਭਰ ਦਿੱਤਾ&comma; ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ। ਸਥਾਨਕ ਲੋਕ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਕਿਤੇ ਵੀ ਨਹੀਂ ਜਾ ਸਕਦੇ। ਭਾਰੀ ਬਰਸਾਤ ਦੇ ਪਾਣੀ ਨੇ ਸੂਬੇ ਦੀਆਂ 23 ਨਦੀਆਂ ਦੇ ਕੰਢਿਆਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਇਨ੍ਹਾਂ ਦਰਿਆਵਾਂ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ ਜਦਕਿ 20 ਹੋਰ ਨਦੀਆਂ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਉੱਪਰ ਹੈ। ਫੋਰਲੀ ਸੇਸੇਨਾ ਅਤੇ ਰੇਵੇਨਾ ਦਾ ਇਲਾਕਾ ਇਸ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਸਿਆ ਜਾਂਦਾ ਹੈ&comma; ਜਿੱਥੇ ਹੁਣ ਤੱਕ 10&comma;000 ਪ੍ਰਭਾਵਿਤ ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਬਚਾਇਆ ਹੈ। ਜ਼ਿਕਰਯੋਗ ਹੈ ਕਿ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲਗਭਗ 50&comma;000 ਘਰ ਬਿਜਲੀ ਤੋਂ ਬਿਨਾਂ ਹਨ ਅਤੇ ਹਜ਼ਾਰਾਂ ਲੋਕਾਂ ਦੇ ਮੋਬਾਈਲ ਫੋਨ ਬੰਦ ਹਨ। ਲੋਕ ਵੱਡੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਬੇਵੱਸ ਹਨ। 24 ਸ਼ਹਿਰ ਵੱਡੇ ਪੱਧਰ &&num;8216&semi;ਤੇ ਪ੍ਰਭਾਵਿਤ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਤਾਂ ਜੋ ਪਾਣੀ ਦੇ ਵਹਾਅ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਦਾ ਅੰਤ<br &sol;>&NewLine;<br &sol;><&sol;p>&NewLine;

Exit mobile version