Site icon Geo Punjab

ਆਕਲੈਂਡ ਦੇ ਸਕੂਲ ‘ਚ ਗੋਲੀਬਾਰੀ, 6 ਲੋਕ ਜ਼ਖਮੀ ⋆ D5 News


ਓਕਲੈਂਡ— ਅਮਰੀਕਾ ਦੇ ਓਕਲੈਂਡ ਦੇ ਇਕ ਸਕੂਲ ‘ਚ ਬੁੱਧਵਾਰ ਨੂੰ ਹੋਈ ਗੋਲੀਬਾਰੀ ‘ਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 1.45 ਵਜੇ ‘ਰੂਡਸਡੇਲ ਨਿਊਕਮਰ ਹਾਈ ਸਕੂਲ’ ‘ਚ ਗੋਲੀਬਾਰੀ ਹੋਈ। ਸਕੂਲ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਦੇ ਅਨੁਸਾਰ, ਸਕੂਲ ਨੇ ਹਾਲ ਹੀ ਵਿੱਚ 16-21 ਸਾਲ ਦੀ ਉਮਰ ਦੇ ਪ੍ਰਵਾਸੀਆਂ ਨੂੰ ਪਨਾਹ ਦਿੱਤੀ ਹੈ ਜੋ ਘਰੇਲੂ ਹਿੰਸਾ ਅਤੇ ਅਸਥਿਰਤਾ ਕਾਰਨ ਆਪਣੇ ਦੇਸ਼ ਛੱਡ ਕੇ ਭੱਜ ਗਏ ਸਨ। ਮਨੀਸ਼ ਸਿਸੋਦੀਆ ਨੇ ਕਸੂਤੇ ਫਸਾਏ ! ED ਨੇ ਕੀਤੇ ਵੱਡੇ ਖੁਲਾਸੇ ? 50 ਕਰੋੜ ਦਾ ਘਪਲਾ ਡੀ 5 ਚੈਨਲ ਪੰਜਾਬੀ ਓਕਲੈਂਡ ਦੇ ਸਹਾਇਕ ਪੁਲਿਸ ਮੁਖੀ ਡੈਰੇਨ ਐਲੀਸਨ ਨੇ ਕਿਹਾ ਕਿ ਜ਼ਖਮੀ ਸਕੂਲ ਨਾਲ ਸਬੰਧਤ ਸਨ, ਹਾਲਾਂਕਿ ਉਹ ਸਕੂਲ ਨਾਲ ਕਿਵੇਂ ਜੁੜੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਿੱਚ ਕਿਸੇ ਵਿਦਿਆਰਥੀ ਜਾਂ ਅਧਿਆਪਕ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਲੀਸਨ ਨੇ ਕਿਹਾ ਕਿ ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version