ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਐਤਵਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਉੱਚਾਈ’ ਦਾ ਪੋਸਟਰ ਸ਼ੇਅਰ ਕੀਤਾ ਹੈ। ਉਸ ਨੇ ਇਸ ਨੂੰ ਦੋਸਤੀ ਨੂੰ ਸਮਰਪਿਤ ਦੱਸਿਆ ਹੈ। 79 ਸਾਲਾ ਅਦਾਕਾਰ ਨੇ ਫਰੈਂਡਸ਼ਿਪ ਡੇਅ ਦੇ ਮੌਕੇ ‘ਤੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਫਿਲਮ ਦੀ ਤਸਵੀਰ ਅਪਲੋਡ ਕੀਤੀ ਹੈ।
ਇਸ ਪੋਸਟ ‘ਚ ਅਦਾਕਾਰ ਨੇ ਹੈਸ਼ਟੈਗ ਫ੍ਰੈਂਡਸ਼ਿਪ ਡੇਅ ਦੀ ਵਰਤੋਂ ਕਰਦੇ ਹੋਏ ਲਿਖਿਆ ਹੈ ਕਿ ਇਹ ਉਨ੍ਹਾਂ ਦੀ ਫਿਲਮ ਦਾ ਪਹਿਲਾ ਪੋਸਟਰ ਹੈ। ਉਨ੍ਹਾਂ ਨੇ ਅਨੁਪਮ ਖੇਰ ਅਤੇ ਬੋਮਨ ਇਰਾਨੀ ਨੂੰ ਵੀ ਟੈਗ ਕੀਤਾ। ਫਿਲਮ ਕੰਪਨੀ ਰਾਜਸ਼੍ਰੀ ਅਤੇ ਨਿਰਦੇਸ਼ਕ ਸੂਰਜ ਬੜਜਾਤੀਆ ਨੂੰ ਵੀ ਇਸ ਵਿੱਚ ਟੈਗ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Karan Aujla Wedding: ਕਰਨ ਔਜਲਾ ਇਸ ਦਿਨ ਬੰਨ੍ਹਣਗੇ ਵਿਆਹ, ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਲਿਖਿਆ ਕਿ ਇਹ ਫਿਲਮ ਇਸ ਸਾਲ 11 ਨਵੰਬਰ ਨੂੰ ਰਿਲੀਜ਼ ਹੋਵੇਗੀ।