Site icon Geo Punjab

ਹੈੱਡ ਮਾਸਟਰ ‘ਤੇ ਰਾਡਾਂ ਨਾਲ ਹਮਲਾ :- ਰੋਸ ਵਜੋਂ 12:00 ਤੋਂ 2:00 ਵਜੇ ਤੱਕ ਬੱਚਿਆਂ ਨੂੰ ਨਾ ਪੜ੍ਹਾਉਣ ਦਾ ਫੈਸਲਾ


ਚੰਡੀਗੜ੍ਹ ਦੇ ਸੈਕਟਰ-19 ‘ਚ ਹੈੱਡ ਮਾਸਟਰ ‘ਤੇ ਰਾਡਾਂ ਨਾਲ ਹਮਲੇ ਦੇ ਮਾਮਲੇ ਵਧਦੇ ਜਾ ਰਹੇ ਹਨ। ਅੱਜ ਅਧਿਆਪਕਾਂ ਨੇ ਸਮੂਹਿਕ ਰੋਸ ਵਜੋਂ 12:00 ਤੋਂ 2:00 ਵਜੇ ਤੱਕ ਬੱਚਿਆਂ ਨੂੰ ਨਾ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਬਾਅਦ ਦੁਪਹਿਰ 3 ਵਜੇ ਸਮੂਹ ਅਧਿਆਪਕ ਸੈਕਟਰ-26 ਸਥਿਤ ਡੀਐਸਪੀ ਈਸਟ ਦੇ ਦਫ਼ਤਰ ਵਿਖੇ ਇਕੱਠੇ ਹੋ ਕੇ ਇਸ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕਰਨਗੇ।
ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ ‘ਚ ਗੁੱਸੇ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਅਧਿਆਪਕ ਕੇਸਰ ਸਿੰਘ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਧਿਆਪਕ ਨੇ ਹਾਲ ਹੀ ‘ਚ ਵਿਦਿਆਰਥੀ ਨੂੰ ਗੇਮ ਖੇਡਣ ਤੋਂ ਰੋਕਿਆ ਸੀ। ਇਸ ਤੋਂ ਗੁੱਸੇ ‘ਚ ਆ ਕੇ ਵਿਦਿਆਰਥੀ ਨੇ ਹਮਲਾ ਕਰ ਦਿੱਤਾ। ਦੋਸ਼ੀ ਵਿਦਿਆਰਥੀ ਨਾਬਾਲਗ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version