ਕਾਰ ‘ਚ ਬੈਠੇ ਸਾਰੇ ਲੋਕਾਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਹੋਵੇਗਾ, ਭਾਵ ਸੀਟ ਬੈਲਟ ਤੋਂ ਬਿਨਾਂ ਫੜੇ ਜਾਣ ‘ਤੇ ਜੁਰਮਾਨਾ ਵੀ ਭਰਨਾ ਪਵੇਗਾ। ਜ਼ਿਕਰਯੋਗ ਹੈ ਕਿ ਨਿਤਿਨ ਗਡਕਰੀ ਨੇ ਇਹ ਐਲਾਨ ਮੁੰਬਈ ਨੇੜੇ ਕਾਰ ਹਾਦਸੇ ‘ਚ ਸਾਇਰਸ ਮਿਸਤਰੀ ਦੀ ਮੌਤ ਤੋਂ ਬਾਅਦ ਕੀਤਾ ਸੀ।
ਗਡਕਰੀ ਨੇ ਕਿਹਾ ਕਿ ਕਾਰ ਦੇ ਪਿੱਛੇ ਬੈਠਣ ਅਤੇ ਸੀਟ ਬੈਲਟ ਨਾ ਪਹਿਨਣ ਵਾਲਿਆਂ ‘ਤੇ ਜੁਰਮਾਨਾ ਲਗਾਇਆ ਜਾਵੇਗਾ, ਅਜਿਹਾ ਲੱਗਦਾ ਹੈ ਕਿ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਜਦੋਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। .

