Site icon Geo Punjab

ਸੰਸਦ ਸੁਰੱਖਿਆ ਕੁਤਾਹੀ ਦੇ ਮਾਮਲੇ ‘ਚ ਮੁਲਜ਼ਮਾਂ ਦਾ 15 ਦਿਨਾਂ ਲਈ ਵਧਾਇਆ ਰਿਮਾਂਡ

<p> <br &sol;>&NewLine;<&sol;p>&NewLine;<p>&Tab;&Tab;&Tab;ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੰਸਦ ਸੁਰੱਖਿਆ ਕੁਤਾਹੀ ਦੇ ਮਾਮਲੇ ਵਿੱਚ ਪੰਜਵੇਂ ਮੁਲਜ਼ਮ ਲਲਿਤ ਝਾਅ ਦੇ ਪੁਲੀਸ ਰਿਮਾਂਡ ਵਿੱਚ 5 ਜਨਵਰੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਅਦਾਲਤ ਨੇ 4 ਹੋਰ ਮੁਲਜ਼ਮਾਂ ਸਾਗਰ ਸ਼ਰਮਾ&comma; ਨੀਲਮ&comma; ਮਨੋਰੰਜਨ ਡੀ ਅਤੇ ਅਮੋਲ ਸ਼ਿੰਦੇ ਦੀ ਪੁਲਿਸ ਹਿਰਾਸਤ 15 ਦਿਨਾਂ ਲਈ ਵਧਾ ਦਿੱਤੀ ਸੀ।<br &sol;>&NewLine;ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿੱਚ 6 ਮੁਲਜ਼ਮਾਂ ਦਾ ਮਨੋਵਿਗਿਆਨਕ ਟੈਸਟ ਕਰਵਾਇਆ ਜਾਵੇਗਾ। ਇਸ ਵਿੱਚ ਮੁਲਜ਼ਮਾਂ ਦੇ ਵਿਹਾਰ&comma; ਆਦਤਾਂ ਅਤੇ ਰੁਟੀਨ ਦੀ ਜਾਂਚ ਕੀਤੀ ਜਾਵੇਗੀ। ਇਹ ਟੈਸਟ ਸੀਬੀਆਈ ਦੀ ਫੋਰੈਂਸਿਕ ਲੈਬ ਅਤੇ ਰੋਹਿਣੀ&comma; ਦਿੱਲੀ ਵਿੱਚ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ &lpar;ਐਫਐਸਐਲ&rpar; ਵਿੱਚ ਕੀਤਾ ਜਾਵੇਗਾ। 21 ਦਸੰਬਰ ਨੂੰ ਇੱਕ ਮੁਲਜ਼ਮ ਨੂੰ ਲੈਬ ਵਿੱਚ ਲਿਆਂਦਾ ਗਿਆ। ਹੁਣ ਇੱਕ-ਇੱਕ ਕਰਕੇ ਬਾਕੀ ਮੁਲਜ਼ਮਾਂ ਨੂੰ ਵੀ ਟੈਸਟ ਲਈ ਲਿਆਂਦਾ ਜਾਵੇਗਾ।ਮਨੋਵਿਗਿਆਨਕ ਟੈਸਟ ਸਵਾਲ-ਜਵਾਬ ਦੇ ਰੂਪ ਵਿੱਚ ਹੋਵੇਗਾ। ਇਹ ਤਿੰਨ ਘੰਟੇ ਚੱਲੇਗਾ। ਇਸ &OpenCurlyQuote;ਚ ਪਤਾ ਚੱਲੇਗਾ ਕਿ ਸੰਸਦ &OpenCurlyQuote;ਚ ਘੁਸਪੈਠ ਕਰਨ &OpenCurlyQuote;ਚ ਇਨ੍ਹਾਂ ਸਾਰੇ ਲੋਕਾਂ ਦਾ ਕੀ ਮਕਸਦ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਮਨੀਪੁਰ ਹਿੰਸਾ&comma; ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦੇ ਵੱਲ ਧਿਆਨ ਖਿੱਚਣ ਲਈ ਸੰਸਦ ਵਿੱਚ ਘੁਸਪੈਠ ਕੀਤੀ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version