ਇਟਲੀ: ਮਿਲਾਨ (ਦਲਜੀਤ ਮੱਕੜ) ਇਟਲੀ ਵਿੱਚ ਵੱਸਦੇ ਪੰਜਾਬੀਆ ਦੀ ਨਵੀਂ ਪੀੜੀ ਅੱਜਕੱਲ ਸਫਲਤਾ ਦੇ ਝੰਡੇ ਬੁਲੰਦ ਕਰ ਰਹੇ ਹਨ।ਜਿਸਨਾਲ ਇਟਲੀ ਵਿਚਲੇ ਪੰਜਾਬੀਆ ਦੀ ਚੜਤ ਦਿਨ–ਬ-ਦਿਨ ਵੱਧਦੀ ਜਾ ਰਹੀ ਹੈ। ਇਟਲੀ ਦੇ ਲੰਬਾਰਦੀਆ ਸੂਬੇ ਦੇ ਵਿੱਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿੱਚ ਭਰਤੀ ਹੋਈ ਜਸਕੀਰਤ ਸੈਣੀ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 23 ਸਾਲਾਂ ਜਸਕੀਰਤ ਸੈਣੀ ਜੋ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਅਤੇ ਆਪਣੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜਿਲਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੀ ਹੈ।
Congress ਦੀ ਹਾਰ ਦਾ ਵੱਡਾ ਕਾਰਨ, Leader ਨੇ ਪਵਾਈਆਂ BJP ਨੂੰ ਵੋਟਾਂ? D5 Channel Punjabi
ਉਸਨੇ ਦੱਸਿਆ ਕਿ ਉਸਦੇ ਮਾਪਿਆ ਦੀਆ ਅਰਦਾਸਾਂ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸਨੇ ਲੋਕਾਲੇ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ।ਜਸਕੀਰਤ ਸੈਣੀ ਦੇ ਪਿਤਾ ਸਤਪਾਲ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਹਨਾਂ ਦੀ ਹੋਣਹਾਰ ਬੇਟੀ ਸ਼ੁਰੂ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਰਹੀ ਹੈ ਅਤੇ ਸਖਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿੱਚ ਭਰਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਇਟਲੀ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆ ਦਾ ਵੀ ਧੰਨਵਾਦ ਕੀਤਾ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
