Site icon Geo Punjab

ਬੈਂਗਲੁਰੂ ਦੀ ਸੀਈਓ ਨੇ ਆਪਣੇ 4 ਸਾਲ ਦੇ ਬੇਟੇ ਦੀ ਹੱਤਿਆ ਕਰਨ ਦੀ ਬਣਾਈ ਸੀ ਯੋਜਨਾ, ਨਹੀਂ ਚਾਹੁੰਦੀ ਸੀ ਕਿ ਉਸਦਾ ਪਤੀ ਉਸਦੇ ਪੁੱਤ ਨੂੰ ਮਿਲੇ


ਬੈਂਗਲੁਰੂ ਦੀ ਇੱਕ ਸਟਾਰਟਅਪ ਕੰਪਨੀ ਦੀ ਸੀਈਓ ਸੁਚਨਾ ਸੇਠ ਨੇ ਆਪਣੇ 4 ਸਾਲ ਦੇ ਬੇਟੇ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਤਹਿਤ 39 ਸਾਲਾ ਸੁਚਨਾ ਆਪਣੇ ਬੇਟੇ ਨਾਲ ਗੋਆ ਆਈ ਅਤੇ ਹੋਟਲ ਦੇ ਕਮਰੇ ਵਿਚ ਉਸ ਦਾ ਕਤਲ ਕਰ ਦਿੱਤਾ। ਗੋਆ ਪੁਲਿਸ ਨੇ ਹੱਤਿਆ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ ਇਸ ‘ਤੇ ਸ਼ੱਕ ਜ਼ਾਹਰ ਕੀਤਾ ਹੈ।ਗੋਆ ਪੁਲਿਸ ਮੁਤਾਬਕ ਹੋਟਲ ਦੇ ਜਿਸ ਕਮਰੇ ‘ਚ ਔਰਤ ਰੁਕੀ ਸੀ, ਉਸ ਤੋਂ ਖੰਘ ਦੇ ਸ਼ਰਬਤ ਦੀਆਂ ਦੋ ਖਾਲੀ ਬੋਤਲਾਂ ਬਰਾਮਦ ਹੋਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਤਲ ਤੋਂ ਪਹਿਲਾਂ ਸੁਚਨਾ ਨੇ ਆਪਣੇ ਬੇਟੇ ਨੂੰ ਖੰਘ ਦੀ ਦਵਾਈ ਦੀ ਭਾਰੀ ਡੋਜ਼ ਦਿੱਤੀ ਹੋਵੇਗੀ। ਸੁਚਨਾ ਨੇ ਹੋਟਲ ਦੇ ਸਟਾਫ ਤੋਂ ਖੰਘ ਦੇ ਸਿਰਪ ਦੀ ਬੋਤਲ ਮੰਗਵਾਈ ਸੀ। ਜਾਣਕਾਰੀ ਮੁਤਾਬਕ ਉਸ ਨੂੰ ਖੰਘ ਸੀ।ਇੱਥੇ ਬੱਚੇ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ।
ਕਰਨਾਟਕ ਦੇ ਹਿਰੀਯੂਰ ਸਰਕਾਰੀ ਹਸਪਤਾਲ ਦੇ ਡਾਕਟਰ ਕੁਮਾਰ ਨਾਇਕ ਨੇ ਦੱਸਿਆ ਕਿ ਬੱਚੇ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ। ਇੰਜ ਜਾਪਦਾ ਹੈ ਜਿਵੇਂ ਸਿਰਹਾਣੇ ਜਾਂ ਤੌਲੀਏ ਨਾਲ ਗਲਾ ਘੁੱਟਿਆ ਗਿਆ ਹੋਵੇ। ਹੱਥ ਦੀ ਵਰਤੋਂ ਨਹੀਂ ਕੀਤੀ ਗਈ। ਬੱਚੇ ਦਾ ਚਿਹਰਾ ਅਤੇ ਛਾਤੀ ਸੁੱਜੀ ਹੋਈ ਸੀ। ਉਸ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਪੋਸਟਮਾਰਟਮ ਤੋਂ ਕਰੀਬ 36 ਘੰਟੇ ਪਹਿਲਾਂ ਬੱਚੇ ਦੀ ਮੌਤ ਹੋ ਗਈ।ਬੈਂ
ਗਲੁਰੂ ਸਥਿਤ ਸਟਾਰਟਅਪ ਕੰਪਨੀ ਮਾਈਂਡਫੁੱਲ ਏਆਈ ਲੈਬ ਦੀ ਸੰਸਥਾਪਕ ਅਤੇ ਸੀਈਓ ਸੁਚਨਾ 6 ਜਨਵਰੀ ਨੂੰ ਆਪਣੇ ਬੇਟੇ ਨਾਲ ਗੋਆ ਦੇ ਸੋਲ ਬੈਨੀਅਨ ਗ੍ਰਾਂਡੇ ਹੋਟਲ ਆਈ ਸੀ। ਉਸਨੇ ਸੋਮਵਾਰ (8 ਜਨਵਰੀ) ਨੂੰ ਹੋਟਲ ਤੋਂ ਚੈੱਕ ਆਊਟ ਕੀਤਾ ਸੀ। ਉਹ ਟੈਕਸੀ ਰਾਹੀਂ ਬੈਂਗਲੁਰੂ ਲਈ ਰਵਾਨਾ ਹੋਈ ਸੀ।ਇੱਥੇ ਜਦੋਂ ਹੋਟਲ ਦੇ ਕਰਮਚਾਰੀ ਸੂਚਨਾ ਰੂਮ ਦੀ ਸਫ਼ਾਈ ਕਰਨ ਗਏ ਤਾਂ ਉਨ੍ਹਾਂ ਨੇ ਖੂਨ ਨਾਲ ਲੱਥਪੱਥ ਤੌਲੀਆ ਦੇਖਿਆ। ਇਸ ਤੋਂ ਬਾਅਦ ਗੋਆ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੋਮਵਾਰ (8 ਜਨਵਰੀ) ਦੀ ਰਾਤ ਨੂੰ ਕਰਨਾਟਕ ਪੁਲਿਸ ਨੇ ਉਸ ਨੂੰ ਬੈਂਗਲੁਰੂ ਪਹੁੰਚਣ ਤੋਂ ਪਹਿਲਾਂ ਚਿਤਰਦੁਰਗਾ ਤੋਂ ਹਿਰਾਸਤ ਵਿੱਚ ਲੈ ਲਿਆ। ਮੰਗਲਵਾਰ (9 ਜਨਵਰੀ) ਨੂੰ ਗੋਆ ਪੁਲਸ ਨੇ ਸੁਚਨਾ ਨੂੰ ਗ੍ਰਿਫਤਾਰ ਕਰ ਲਿਆ। ਗੋਆ ਦੀ ਮਾਪੁਸਾ ਅਦਾਲਤ ਨੇ ਉਸ ਨੂੰ 6 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਮੁਤਾਬਕ ਸੁਚਨਾ ਮੂਲ ਰੂਪ ਵਿੱਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਉਹ ਬੈਂਗਲੁਰੂ ਵਿੱਚ ਰਹਿੰਦੀ ਸੀ। ਜਦੋਂਕਿ ਵੈਂਕਟ ਰਮਨ ਕੇਰਲ ਦਾ ਰਹਿਣ ਵਾਲਾ ਹੈ। ਦੋਹਾਂ ਦਾ ਵਿਆਹ 2010 ‘ਚ ਹੋਇਆ ਸੀ। ਵੈਂਕਟ ਰਮਨ ਇੱਕ AI ਡਿਵੈਲਪਰ ਹੈ। 2019 ਵਿੱਚ ਸੁਚਨਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਪਰ 2020 ਤੋਂ ਸੁਚਨਾ ਅਤੇ ਉਸਦੇ ਪਤੀ ਵਿੱਚ ਝਗੜੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਦੋਹਾਂ ਨੇ 2022 ‘ਚ ਤਲਾਕ ਲਈ ਅਰਜ਼ੀ ਦਿੱਤੀ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸੁਚਨਾ ਦਾ ਪਤੀ ਹਰ ਐਤਵਾਰ ਆਪਣੇ ਬੱਚੇ ਨੂੰ ਮਿਲ ਸਕਦਾ ਹੈ। ਹਾਲਾਂਕਿ, ਸੁਚਨਾ ਨਹੀਂ ਚਾਹੁੰਦੀ ਸੀ ਕਿ ਉਸਦਾ ਪਤੀ ਉਸਦੇ ਪੁੱਤਰ ਨੂੰ ਮਿਲੇ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਾਰਨ ਸੁਚਨਾ ਨੇ ਆਪਣੇ ਬੇਟੇ ਦਾ ਕਤਲ ਕੀਤਾ ਹੋ ਸਕਦਾ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version