Site icon Geo Punjab

ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ⋆ D5 News


 ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਅੱਜ ਤੋਂ ਸ਼ੁਰੂ ਹੋਵੇਗੀ। ਦੁਪਿਹਰ ਤਿੰਨ ਵਜੇ ਸ਼ੁਰੂ ਹੋਣ ਵਾਲੀ ਇਹ ਫਲਾਈਟ 4:10  ਤੇ ਦਿੱਲੀ ਪਹੁੰਚਾ ਦੇਵੇਗੀ। ਯਾਤਰੀਆਂ ਦੀ ਸਹੁਲਤ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦਾ ਸ਼ੁਰੂਆਤੀ ਕਿਰਾਇਆ 2000 ਦੇ ਕਰੀਬ ਤੈਅ ਕੀਤਾ ਗਿਆ ਹੈ।

ਇਸ ਤੋਂ ਬਾਅਦ ਜੇਕਰ ਸੀਟਾਂ ਘੱਟ ਹੋਈਆਂ ਤਾਂ ਕਿਰਾਇਆ ਵੱਧ ਵੀ ਸਕਦਾ ਹੈ। ਪਰ ਫਿਲਹਾਲ ਇਹ ਕਿਰਾਇਆ ਸਿਰਫ 2000 ਹੀ ਤੈਅ ਕੀਤਾ ਗਿਆ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਫਲਾਈਟ ਚਲਾਈ ਜਾਵੇਗੀ।ਬਠਿੰਡਾ ਤੋਂ ਦਿੱਲੀ ਲਈ ਫਲਾਈਟਾਂ ਸ਼ੁਰੂ ਹੋਣ ਕਾਰਨ ਸਭ ਤੋਂ ਵੱਧ ਰਾਹਤ ਕਾਰੋਬਾਰੀਆਂ ਨੂੰ ਮਿਲੇਗੀ। ਜੇਕਰ ਟ੍ਰੇਨ ਜਾਂ ਬੱਸ ਵਿੱਚ ਬਠਿੰਡਾ ਤੋਂ ਦਿੱਲੀ ਦਾ ਸਫਰ ਕੀਤਾ ਜਾਵੇ ਤਾਂ 6 ਤੋਂ ਸੱਤ ਘੰਟੇ ਦਾ ਸਮਾਂ ਬਰਬਾਦ ਹੁੰਦਾ ਹੈ ਪਰ ਫਲਾਈਟ ਰਾਹੀਂ ਇਹ ਸਫਰ ਸਿਰਫ ਇੱਕ ਘੰਟੇ ਦਾ ਹੀ ਹੋਵੇਗਾ। ਬਠਿੰਡਾ ਤੋਂ ਨੇੜਲੇ ਜ਼ਿਲਿਆਂ ਦੇ ਲੋਕ ਵੀ ਇਸਦਾ ਫਾਇਦਾ ਲੈਣਗੇ।

ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਹੁਣ ਬਠਿੰਡਾ ਤੋਂ ਜੰਮੂ ਲਈ ਵੀ ਫਲਾਈਟ ਜਲਦ ਹੀ ਸ਼ੁਰੂ ਹੋ ਸਕਦੀ ਹੈ। ਇਸਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਹਾਲੇ ਇਸ ਬਾਰੇ ਕੁੱਝ ਵੀ ਤੈਅ ਨਹੀਂ ਕੀਤਾ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਠਿੰਡਾ ਜੰਮੂ ਫਲਾਈਟ ਅਗਲੇ ਦੋ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਸਕਦੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version