Site icon Geo Punjab

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਮੱਤੇ ਲਈ 46.89 ਕਰੋੜ ਰੁਪਏ ਜਾਰੀ

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&comma; 1 ਫਰਵਰੀ 2024&colon; ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣਭੱਤੇ ਦੀ ਅਦਾਇਗੀ ਲਈ 46&period;89 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।<br &sol;>&NewLine;ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ&comma; ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ&period; ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀਆਂ ਲੋੜਵੰਦ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਲਈ ਯਤਨ ਜਾਰੀ ਰੱਖੇਗੀ।<br &sol;>&NewLine;ਕੈਬਨਿਟ ਮੰਤਰੀ ਨੇ ਦੱਸਿਆ ਕਿ ਆਈ&period;ਸੀ&period;ਡੀ&period;ਐਸ ਸਕੀਮ ਅਧੀਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਵੰਬਰ 2023 ਤੋਂ ਜਨਵਰੀ 2024 ਤੱਕ ਦੇ ਮਾਣਭੱਤੇ ਦੀ ਅਦਾਇਗੀ ਲਈ 46&period;89 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 6 ਮਹੀਨੇ ਤੋਂ 6 ਸਾਲ ਦੀ ਉਮਰ ਦੇ ਬੱਚਿਆਂ&comma; ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਅਨੁਪੂਰਕ ਪੋਸ਼ਣ&comma; ਟੀਕਾਕਰਨ&comma; ਸਿਹਤ ਜਾਂਚ&comma; ਰੈਫਰਲ ਸੇਵਾਵਾਂ&comma; ਪੋਸ਼ਣ ਅਤੇ ਸਿਹਤ ਸਿੱਖਿਆ ਅਤੇ ਪ੍ਰੀ-ਸਕੂਲ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।<br &sol;>&NewLine;ਸਮਾਜਿਕ ਸੁਰੱਖਿਆ ਮੰਤਰੀ ਨੇ ਦੱਸਿਆ ਕਿ ਪਠਾਨਕੋਟ ਨੂੰ 1&period;83 ਕਰੋੜ ਰੁਪਏ&comma; ਤਰਨਤਾਰਨ ਨੂੰ 1&period;94 ਕਰੋੜ ਰੁਪਏ&comma; ਸ੍ਰੀ ਮੁਕਤਸਰ ਸਾਹਿਬ 1&period;61 ਕਰੋੜ ਰੁਪਏ&comma; ਐਸ&period;ਬੀ&period;ਐਸ ਨਗਰ 1&period;54 ਕਰੋੜ ਰੁਪਏ&comma; ਮੋਗਾ ਨੂੰ 1&period;62 ਕਰੋੜ ਰੁਪਏ&comma; ਮਾਨਸਾ ਨੂੰ 1&period;64 ਕਰੋੜ ਰੁਪਏ&comma; ਪਟਿਆਲਾ ਨੂੰ 3&period;70 ਕਰੋੜ ਰੁਪਏ&comma; ਸੰਗਰੂਰ ਨੂੰ 36&period;96 ਲੱਖ ਰੁਪਏ&comma; ਕਪੂਰਥਲਾ ਨੂੰ 1&period;63 ਕਰੋੜ ਰੁਪਏ&comma; ਜਲੰਧਰ ਨੂੰ 3&period;08 ਕਰੋੜ ਰੁਪਏ&comma; ਹੁਸ਼ਿਆਰਪੁਰ 4&period;01 ਕਰੋੜ ਰੁਪਏ&comma; ਫਿਰੋਜਪੁਰ ਨੂੰ 2&period;18 ਕਰੋੜ ਰੁਪਏ&comma; ਫਾਜ਼ਿਲਕਾ ਨੂੰ 1&period;71 ਕਰੋੜ ਰੁਪਏ&comma; ਫਤਹਿਗੜ੍ਹ ਸਾਹਿਬ 1&period;32 ਕਰੋੜ ਰੁਪਏ&comma; ਫਰੀਦਕੋਟ 97&period;32 ਲੱਖ&comma; ਬਠਿੰਡਾ ਨੂੰ 1&period;73 ਕਰੋੜ ਰੁਪਏ&comma; ਬਰਨਾਲਾ ਨੂੰ 1&period;33 ਕਰੋੜ ਰੁਪਏ&comma; ਅੰਮ੍ਰਿਤਸਰ ਨੂੰ 3&period;31 ਕਰੋੜ ਰੁਪਏ&comma; ਲੁਧਿਆਣਾ ਨੂੰ 4&period;71 ਕਰੋੜ ਰੁਪਏ&comma; ਰੂਪਨਗਰ  à¨¨à©‚à©° 1&period;76 ਕਰੋੜ ਰੁਪਏ&comma; ਐਸ&period;ਏ&period;ਐਸ ਨਗਰ ਨੂੰ 1&period;22 ਕਰੋੜ ਰੁਪਏ&comma; ਗੁਰਦਾਸਪੁਰ ਨੂੰ 3&period;58 ਕਰੋੜ ਰੁਪਏ ਜ਼ਾਰੀ ਕੀਤੇ ਗਏ ਹਨ।<br &sol;>&NewLine;ਡਾ&period; ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਦੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ&comma; ਉਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਵੀ ਪੂਰਾ ਖਿਆਲ ਰੱਖ ਰਹੀ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version