Site icon Geo Punjab

ਪੰਜਾਬ ਪੁਲਿਸ ਦਾ ਵੱਡਾ ਦਾਅਵਾ ਜੇਕਰ CBI ਨੇ ਢਿੱਲ ਨਾ ਵਰਤੀ ਹੁੰਦੀ ਤਾਂ ਮੂਸੇਵਾਲਾ ਨੂੰ ਨਾ ਮਾਰਿਆ ਹੁੰਦਾ – Punjabi News Portal

ਪੰਜਾਬ ਪੁਲਿਸ ਦਾ ਵੱਡਾ ਦਾਅਵਾ ਜੇਕਰ CBI ਨੇ ਢਿੱਲ ਨਾ ਵਰਤੀ ਹੁੰਦੀ ਤਾਂ ਮੂਸੇਵਾਲਾ ਨੂੰ ਨਾ ਮਾਰਿਆ ਹੁੰਦਾ – Punjabi News Portal


ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਕੀਤਾ ਵੱਡਾ ਦਾਅਵਾ, ਕਿਹਾ ਕਿ ਸ਼ਾਇਦ ਸਿੱਧੂ ਮੂਸੇਵਾਲਾ ਦੀ ਮੌਤ ਨਾ ਹੁੰਦੀ ਜੇਕਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ‘ਚ ਢਿੱਲ ਨਾ ਦਿੱਤੀ ਜਾਂਦੀ।

ਪੰਜਾਬ ਪੁਲਿਸ ਅਨੁਸਾਰ ਉਨ੍ਹਾਂ ਨੇ ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਪੰਜਾਬ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਪਰ ਇਸ ਮੰਗ ‘ਚ ਢਿੱਲ ਦਿੱਤੀ ਗਈ ਅਤੇ ਮੰਗ ਕੀਤੇ ਜਾਣ ਤੋਂ ਦਸ ਦਿਨ ਬਾਅਦ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।

ਕੈਨੇਡਾ ਰਹਿੰਦੇ ਗੋਲਡੀ ਬਰਾੜ ਨੇ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚ ਕਤਲ ਦੀ ਜ਼ਿੰਮੇਵਾਰੀ ਸਾਂਝੀ ਕੀਤੀ ਹੈ।




Exit mobile version