Site icon Geo Punjab

ਪਿੰਡ ਮੌੜ ‘ਚ ਗੈਂਗਸਟਰ ਹੈਰੀ ਮੌੜ ਦੇ ਘਰ NIA ਦੀ ਟੀਮ ਨੇ ਮਾਰਿਆ ਛਾਪਾ


ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੀ ਟੀਮ ਨੇ ਸਵੇਰੇ ਬਠਿੰਡਾ ਦੇ ਪਿੰਡ ਮੌੜ ਵਿੱਚ ਗੈਂਗਸਟਰ ਹੈਰੀ ਮੌੜ ਦੇ ਘਰ ਛਾਪਾ ਮਾਰਿਆ। ਟੀਮ ਨੇ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ। ਲੰਬੇ ਸਮੇਂ ਤੋਂ ਗੈਂਗਸਟਰ ਦੇ ਘਰ ਕੋਈ ਨਹੀਂ ਰਹਿ ਰਿਹਾ ਸੀ। ਗੈਂਗਸਟਰ ਹੈਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਲਹਿਰਾ ਮੁਹੱਬਤ ‘ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਗੈਂਗਸਟਰ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਦਿੱਲੀ ਪੁਲਿਸ ਨੇ ਫੜਿਆ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version